ਪੱਤਰ ਪ੍ਰੇਰਕ
ਫਿਲੌਰ, 11 ਮਾਰਚ
ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਜਲੰਧਰ ਦੀ ਜਥੇਬੰਦਕ ਕਨਵੈਨਸ਼ਨ ਕਮਲਜੀਤ ਕੌਰ ਦੀ ਪ੍ਰਧਾਨਗੀ ਹੇਠ ਨੂਰਮਹਿਲ ਵਿੱਚ ਕੀਤੀ ਗਈ ਜਿਸਦਾ ਉਦਘਾਟਨ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਵਤਾਰ ਕੌਰ ਬਾਸੀ ਨੇ ਕੀਤਾ। ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਕੌਰ ਸਹੋਤਾ ਨੇ ਪਿਛਲੀ ਟਰਮ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ, ਜਿਸ ’ਤੇ ਇਸਤਰੀ ਮੁਲਾਜ਼ਮਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਕਨਵੈਨਸ਼ਨ ਨੂੰ ਜਸਵਿੰਦਰ ਕੌਰ ਟਾਹਲੀ, ਸਿਮਰਨਜੀਤ ਕੌਰ ਪਾਸਲਾ, ਬਲਵੀਰ ਕੌਰ ਆਂਗਣਵਾੜੀ, ਅਜਮੇਰ ਕੌਰ ਢੇਸੀ, ਜਸਵੀਰ ਕੌਰ ਬੰਡਾਲਾ, ਰਜਨੀ ਸੂਦ ਤੋਂ ਇਲਾਵਾ ਭਰਾਤਰੀ ਤੌਰ ’ਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੁਖਵਿੰਦਰ ਰਾਮ, ਕੁਲਦੀਪ ਵਾਲੀਆ, ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਬਲਵਿੰਦਰ ਕੁਮਾਰ, ਕੁਲਦੀਪ ਸਿੰਘ ਕੌੜਾ ਗੁਰਸੇਵ ਸਿੰਘ ਬਾਸੀ, ਪਸਸਫ ਦੇ ਜ਼ਿਲ੍ਹਾ ਸਕੱਤਰ ਨਿਰਮੋਲਕ ਸਿੰਘ ਹੀਰਾ, ਕੈਸ਼ੀਅਰ ਅਕਲਚੰਦ ਸਿੰਘ ਅਤੇ ਬਲਵੀਰ ਸਿੰਘ ਗੁਰਾਇਆ ਨੇ ਵੀ ਸੰਬੋਧਨ ਕੀਤਾ।
ਨਵੀਂ ਕਮੇਟੀ ਦਾ ਪੈਨਲ ਪਸਸਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਪੇਸ਼ ਕੀਤਾ ਜਿਸ ’ਚ ਪ੍ਰਧਾਨ ਕਮਲਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਕੌਰ ਟਾਹਲੀ, ਸਿਮਰਨਜੀਤ ਕੌਰ ਪਾਸਲਾ, ਬਲਵੀਰ ਕੌਰ ਆਂਗਣਵਾੜੀ, ਮੀਤ ਪ੍ਰਧਾਨ ਸਵੀਟੀ ਤੱਖਰ, ਇਸਪਿੰਦਰ ਕੌਰ ਭੋਗਪੁਰ, ਸਰੋਜ ਰਾਣੀ ਆਦਮਪੁਰ, ਚਰਨਜੀਤ ਕੌਰ ਮਾਹਲ, ਕਮਲਜੀਤ ਕੌਰ ਫਿਲੌਰ, ਜਸਵੀਰ ਕੌਰ ਬੰਡਾਲਾ, ਜਨਰਲ ਸਕੱਤਰ ਸੁਰਿੰਦਰ ਕੌਰ ਸਹੋਤਾ, ਜੁਆਇੰਟ ਸਕੱਤਰ ਰਜਨੀ ਸੂਦ, ਕੈਸ਼ੀਅਰ ਅਮਰਜੀਤ ਕੌਰ ਨਗਰ, ਸਹਾਇਕ ਕੈਸ਼ੀਅਰ ਪ੍ਰੀਤੀ ਆਦਮਪੁਰ ਚੁਣੇ ਗਏ। ਇਸ ਤੋਂ ਇਲਾਵਾ ਪ੍ਰੈਸ ਸਕੱਤਰ ਮਨਜਿੰਦਰ ਕੌਰ ਹਾਜਰਾ, ਸਹਾਇਕ ਪ੍ਰੈਸ ਸਕੱਤਰ ਗੁਰਿੰਦਰ ਬੀਬਾ, ਕੁਸ਼ੱਲਿਆ ਰਾਣੀ ਭੋਗਪੁਰ, ਸਹਾਇਕ ਸਕੱਤਰ ਪ੍ਰਦੀਪ ਕੌਰ ਬੋਪਾਰਾਏ, ਬਲਵੀਰ ਕੌਰ ਨੂਰਮਹਿਲ ਸੁਖਵਿੰਦਰ ਕੌਰ ਸਰਹਾਲ ਮੁੰਡੀ, ਲਖਵਿੰਦਰ ਕੌਰ ਸੁੰਨੜ ਕਲਾਂ, ਕਸ਼ਮੀਰ ਕੌਰ ਢੇਸੀ, ਪ੍ਰਚਾਰ ਸਕੱਤਰ ਦਲਬੀਰ ਕੌਰ ਸਿਹਤ ਵਿਭਾਗ, ਪਰਮਜੀਤ ਕੌਰ ਸੁੰਨੜ ਕਲਾਂ, ਸੁਖਵਿੰਦਰ ਕੌਰ ਆਸ਼ਾ ਵਰਕਰ, ਮੁੱਖ ਸਲਾਹਕਾਰ ਤੀਰਥ ਸਿੰਘ ਬਾਸੀ ’ਤੇ ਆਧਾਰਿਤ 27 ਮੈਂਬਰੀ ਜ਼ਿਲ੍ਹਾ ਕਮੇਟੀ ਚੁਣੀ ਗਈ।