ਐੱਨ ਪੀ ਧਵਨ
ਪਠਾਨਕੋਟ, 2 ਨਵੰਬਰ
ਇੱਥੇ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਵਿਸ਼ਵਕਰਮਾ ਮੰਦਰ ਵਿੱਚ ਸਭ ਤੋਂ ਪਹਿਲਾਂ ਹਵਨ ਯੱਗ ਕੀਤਾ ਗਿਆ ਤੇ ਝੰਡਾ ਲਹਿਰਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਵਨ ਯੱਗ ਵਿੱਚ ਆਹੂਤੀਆਂ ਪਾਈਆਂ। ਇਨ੍ਹਾਂ ਤੋਂ ਇਲਾਵਾ ਮਾਸਟਰ ਮੋਹਨ ਲਾਲ, ਹਿੰਦੂ ਕੋ-ਆਪਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਸੌਰਭ ਬਹਿਲ, ਪਵਨ ਸੈਣੀ, ਪ੍ਰਵੀਨ ਕੁਮਾਰ, ਤਾਰਾ ਚੰਦ, ਸੱਤ ਪਾਲ ਠੇਕੇਦਾਰ, ਸਰਦਾਰੀ ਲਾਲ, ਪਵਨ ਕੁਮਾਰ ਡਿਪਲੂ, ਸੁਰਿੰਦਰ ਧੀਮਾਨ, ਵਿਨੋਦ ਕੁਮਾਰ, ਦੇਸ ਰਾਜ, ਜੋਗਿੰਦਰ ਗਾਂਧੀ, ਵਿਕਾਸ ਬੌਬੀ, ਦਾਨਿਸ਼ ਮਿੱਠੂ, ਧਰਮਪਾਲ ਵਿਰਦੀ, ਡਾ. ਪਵਨ, ਰਜਿੰਦਰ ਮਨਹਾਸ, ਅਜੇ ਸੀਰਾ, ਰਵੀ ਕੌਸ਼ਲ ਤੇ ਸਤੀਸ਼ ਕੁਮਾਰ ਸਲਗੋਤਰਾ ਨੇ ਵੀ ਆਹੂਤੀਆਂ ਪਾਈਆਂ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਸਮਾਗਮ ਮੌਕੇ ਸਭਨਾਂ ਨੂੰ ਭਗਵਾਨ ਵਿਸ਼ਵਕਰਮਾ ਦੇ ਆਦਰਸ਼ਾਂ ’ਤੇ ਚੱਲਣ ਅਤੇ ਆਪਣੇ ਹੱਥੀਂ ਕਿਰਤ ਕਰਨ ਦਾ ਸੰਦੇਸ਼ ਦਿੱਤਾ। ਇਸ ਉਪਰੰਤ ਵਿਸ਼ਵਕਰਮਾ ਸਭਾ ਵੱਲੋਂ ਸ਼ਹਿਰ ’ਚ ਇੱਕ ਸ਼ੋਭਾ ਯਾਤਰਾ ਵੀ ਕੱਢੀ ਗਈ ਜਿਸ ਵਿੱਚ ਭਗਵਾਨ ਵਿਸ਼ਵਕਰਮਾ ਦੇ ਆਦਮਕੱਦ ਚਿੱਤਰ ਨੂੰ ਇੱਕ ਖੁੱਲ੍ਹੀ ਪਾਲਕੀ ਵਿੱਚ ਹਾਰਾਂ ਨਾਲ ਸਜਾ ਕੇ ਰੱਖਿਆ ਗਿਆ ਸੀ।
ਭਗਵਾਨ ਵਿਸ਼ਵਕਰਮਾ ਬਾਰੇ ਦੱਸਿਆ
ਭੋਗਪੁਰ (ਪੱਤਰ ਪ੍ਰੇਰਕ): ਬਾਬਾ ਵਿਸ਼ਵਕਰਮਾ ਭਵਨ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਜੱਸਾ ਸਿੰਘ ਰਾਮਗੜ੍ਹੀਆ ਪ੍ਰਬੰਧਕ ਕਮੇਟੀ ਨੇ ਬਾਬਾ ਵਿਸ਼ਵਕਰਮਾ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ। ਸ਼ਿਵ ਮੰਦਰ ਮਿੱਲ ਕਲੋਨੀ ਭੋਗਪੁਰ ਦੀਆਂ ਬੀਬੀਆਂ ਦੇ ਜਥੇ ਅਤੇ ਸਤਵਿੰਦਰ ਸਿੰਘ ਸੁੱਖਾ ਖੋਜਪੁਰ ਦੇ ਕਵੀਸ਼ਰੀ ਜਥੇ ਨੇ ਬਾਬਾ ਵਿਸ਼ਵਕਰਮਾ ਦੇ ਇਤਿਹਾਸ ਅਤੇ ਕਲਾ ਬਾਰੇ ਦੱਸਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਸੇਵਾਮੁਕਤ ਐੱਸਐੱਸਪੀ ਹਰਵਿੰਦਰ ਸਿੰਘ ਡੱਲੀ, ‘ਆਪ’ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨ ਭੱਲਾ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਬੰਧਕ ਕਮੇਟੀ ਦੇ ਆਗੂਆਂ ਕੁੰਦਨ ਸਿੰਘ, ਬਖਸ਼ੀਸ਼ ਸਿੰਘ ਅਤੇ ਸੁਰਜੀਤ ਸਿੰਘ ਮਾਨ ਨੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।