ਪੱਤਰ ਪ੍ਰੇਰਕ
ਫਗਵਾੜਾ, 13 ਜੁਲਾਈ
ਫਗਵਾੜਾ ਇੱਟ ਭੱਠਾ ਐਸੋਸੀਏਸ਼ਨ ਦੀ ਮੀਟਿੰਗ ਸੁਨੀਲ ਪਰਾਸ਼ਰ ਦੀ ਪ੍ਰਧਾਨਗੀ ਹੇਠ ਹੋਈ ਜਿਸ ’ਚ ਕੋਲੇ ਦੇ ਮੁੱਲ ਤੇ ਜੀਐੱਸਟੀ ’ਚ ਹੋਏ ਵਾਧੇ ਦਾ ਡੱਟਵਾਂ ਵਿਰੋਧ ਕਰਦੇ ਹੋਏ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ।
ਮੀਟਿੰਗ ਉਪਰੰਤ ਫਗਵਾੜਾ ਬਰਿਕ ਕਿਲਨ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਪਰਾਸ਼ਰ ਨੇ ਦੱਸਿਆ ਕਿ ਕੋਲਾ ਪਿਛਲੇ ਸਾਲ 10 ਹਜ਼ਾਰ ਟਨ ਤੇ ਜੀ.ਐਸ.ਟੀ. 5% ਸੀ ਪਰ ਇਸ ਸਾਲ ਕੋਲੇ ਦਾ ਮੁੱਲ 25 ਹਜ਼ਾਰ ਰੁਪਏ ਪ੍ਰਤੀ ਟਨ ਅਤੇ ਜੀ.ਐਸ.ਟੀ. 12% ਹੋ ਗਿਆ ਹੈ, ਜਿਸ ਕਰਕੇ ਕਾਰੋਬਾਰ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਣਮਿੱਥੇ ਸਮੇਂ ਲਈ ਹੜਤਾਲ ਦਾ ਫ਼ੈਸਲਾ ਆਲ ਇੰਡੀਆ ਫੈਡਰੇਸ਼ਨ ਆਫ਼ ਬਰਿਕਸ ਐਂਡ ਟਾਇਲਸ ਤੇ ਬਰਿਕ ਕਲਿਨ ਐਸੋਸੀਏਸ਼ਨ ਪੰਜਾਬ ਵਲੋਂ ਲਿਆ ਗਿਆ ਹੈ ਜਿਸਦਾ ਉਨ੍ਹਾਂ ਦੀ ਜਥੇਬੰਦੀ ਪੁਰਜੋਰ ਸਮਰਥਨ ਕਰਦੀ ਹੈ। ਪਰਾਸ਼ਰ ਨੇ ਦੱਸਿਆ ਕਿ ਕੋਲਾ ਮਹਿੰਗਾ ਹੋਣ ਕਰਕੇ ਫਗਵਾੜਾ ਖੇਤਰ ’ਚ ਸਿਰਫ਼ 15 ਭੱਠੇ ਹੀ ਚਾਲੂ ਹਾਲਤ ’ਚ ਰਹਿ ਗਏ ਸਨ, ਜੋ ਸਾਰੇ ਅੱਜ ਤੋਂ ਹੜਤਾਲ ’ਚ ਸ਼ਾਮਲ ਹੋਣਗੇ।