ਪੱਤਰ ਪ੍ਰੇਰਕ
ਫਗਵਾੜਾ, 17 ਫਰਵਰੀ
ਆਮ ਆਦਮੀ ਪਾਰਟੀ ਨੂੰ ਮੁਹੱਲਾ ਸੁਖਚੈਨ ਨਗਰ ਵਿਖੇ ਚੋਣ ਮੀਟਿੰਗ ਦੌਰਾਨ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਦਵਿੰਦਰ ਸਿੰਘ ਸੈਣੀ ਨੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਰਦਿਆਂ ਫਗਵਾੜਾ ਤੋਂ ਆਪ ਉਮੀਦਵਾਰ ਜੋਗਿੰਦਰ ਸਿੰਘ ਮਾਨ ਦੀ ਹਾਜ਼ਰੀ ’ਚ ਆਪ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਤੋਂ ਇਲਾਵਾ ਕ੍ਰਿਪਾਲ ਸਿੰਘ ਸੈਣੀ, ਬਿੱਲਾ ਗੁਰੂ ਨਾਨਕ ਨਗਰ, ਕੁਲਦੀਪ ਸਿੰਘ ਅਤੇ ਜੱਸਾ ਗੌਂਸਪੁਰ ਸਮੇਤ ਕਈ ਹੋਰ ਪਰਿਵਾਰਾਂ ਨੇ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਆਪ ਦਾ ਝਾੜੂ ਫੜਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਪ ਦੀ ਸਰਕਾਰ ਬਣਨ ’ਤੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਇਸੇ ਤਰ੍ਹਾਂ ਪਿੰਡ ਪਾਂਛਟਾ ਵਿਖੇ ਜੋਗਿੰਦਰ ਸਿੰਘ ਮਾਨ ਨੂੰ ਜਗਦੀਪ ਸਿੰਘ ਪਾਂਛਟ ਦੀ ਅਗਵਾਈ ਹੇਠ ਲੱਡੂਆਂ ਨਾਲ ਤੋਲਿਆ ਗਿਆ।