ਲਾਜਵੰਤ ਸਿੰਘ
ਨਵਾਂਸ਼ਹਿਰ, 28 ਜੂਨ
ਆਸ਼ਾ ਵਰਕਰਾਂ ਅਤੇ ਮਿੱਡ-ਡੇਅ ਮੀਲ ਵਰਕਰਾਂ ਨੇ ਰੈਲੀ ਕਰ ਕੇ ਹਲਕਾ ਵਿਧਾਇਕ ਅੰਗਦ ਸਿੰਘ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਮਾਣ ਭੱਤਾ ਕੱਚਾ ਅਤੇ ਕੰਟਰੈਕਟ ਮੋਰਚਾ ਪੰਜਾਬ ਦੇ ਸੱਦੇ ਉੱਤੇ ਮੋਰਚੇ ਦੇ ਜ਼ਿਲ੍ਹਾ ਆਗੂਆਂ ਦੀ ਅਗਵਾਈ ਵਿਚ ਪਹਿਲਾਂ ਸਥਾਨਕ ਚੰਡੀਗੜ੍ਹ ਰੋਡ ਉੱਤੇ ਟੈਕਸੀ ਸਟੈਂਡ ਤੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਕੁੰਤਲਾ ਸਰੋਏ, ਰਾਜਵਿੰਦਰ ਕੌਰ, ਅਨੀਤਾ ਬਲਾਚੌਰ, ਮਾਸਟਰ ਬਲਵੀਰ ਕੁਮਾਰ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਬਲਾਕ ਮੁਕੰਦਪੁਰ ਦੇ ਪ੍ਰਧਾਨ ਸੋਨੀਆ ਕਟਾਰੀਆ, ਗੁਰਪਾਲ ਕੌਰ ਸੜੋਆ, ਰਜਨੀ ਬਾਲਾ ਸੜੋਆ, ਗੀਤਾ ਮੁਜੱਫਰਪੁਰ, ਸੀਮਾ ਰਾਣੀ, ਨੀਲਮ, ਲਤਾ, ਮੀਨਾ, ਭੁਪਿੰਦਰ, ਨਰਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਲਾਰੇ ਲੱਪੇ ਲਾ ਰਹੀ ਹੈ। ਉਨ੍ਹਾਂ ਵੱਲੋਂ ਮੰਗਾਂ ਸਬੰਧੀ ਹਲਕਾ ਵਿਧਾਇਕ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ।