ਹੁਸ਼ਿਆਰਪੁਰ: ਮਿੱਡ-ਡੇਅ ਮੀਲ ਵਰਕਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਵਫ਼ਦ ਨੇ ਮੰਗ ਕੀਤੀ ਕਿ ਮਿੱਡ-ਡੇਅ ਮੀਲ ਵਰਕਰਾਂ ਨੂੰ ਪੱਕਾ ਕੀਤਾ ਜਾਵੇ, 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ, ਸਾਲ ਵਿਚ ਦੋ ਵਰਦੀਆਂ ਦਿੱਤੀਆਂ ਜਾਣ, ਹਰ ਸਕੂਲ ਵਿਚ 50 ਵਿਦਿਆਰਥੀਆਂ ਪਿੱਛੇ ਘੱਟੋ-ਘੱਟ ਦੋ ਵਰਕਰ ਤੇ 100 ਵਿਦਿਆਰਥੀਆਂ ਪਿੱਛੇ 4 ਵਰਕਰ ਰੱਖੇ ਜਾਣ, ਤਨਖਾਹ ਹਰ ਮਹੀਨੇ ਪਹਿਲੀ ਤਰੀਕ ਨੂੰ ਅਦਾ ਕਰਨਾ ਯਕੀਨੀ ਬਣਾਇਆ ਜਾਵੇ, ਵਰਕਰਾਂ ਦਾ ਬੀਮਾ ਕੀਤਾ ਜਾਵੇ, ਮੈਡੀਕਲ ਭੱਤਾ ਦਿੱਤਾ ਜਾਵੇ। ਵਫ਼ਦ ’ਚ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ, ਸੋਮਾ ਰਾਣੀ, ਬਲਜਿੰਦਰ ਕੌਰ, ਸੀਮਾ ਰਾਣੀ, ਕਮਲਜੀਤ, ਅਮਰਜੀਤ, ਕੁਲਵੰਤ ਕੌਰ, ਸੁਰਿੰਦਰ ਕੌਰ ਆਦਿ ਸ਼ਾਮਲ ਸਨ। -ਪੱਤਰ ਪ੍ਰੇਰਕ