ਪੱਤਰ ਪ੍ਰੇਰਕ
ਫਗਵਾੜਾ, 31 ਜਨਵਰੀ
ਅੱਜ ਇਥੋਂ ਦੇ ਸਰਾਏ ਰੋਡ ’ਤੇ ਸਥਿਤ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਕਰੀਬ ਦੋ ਦਰਜਨ ਤੋਂ ਵੱਧ ਨੌਜਵਾਨਾਂ ਨੇ ਹਮਲਾ ਕਰਕੇ ਦੁਕਾਨ ਦੀ ਭੰਨ ਤੋੜ ਕਰ ਦਿੱਤੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਦੁਕਾਨ ਮਾਲਕ ਤਰਵਿੰਦਰ ਸਿੰਘ (ਮਾਲਕ ਪਾਲਸਨ ਇਲੈਕਟ੍ਰੋਨਿਕਸ) ਨੇ ਦੱਸਿਆ ਕਿ ਉਸ ਦੀ ਸਰਾਏ ਰੋਡ ’ਤੇ ਦੁਕਾਨ ਹੈ। ਅੱਜ ਉਹ ਆਪਣੀ ਦੁਕਾਨ ’ਤੇ ਮੌਜੂਦ ਸੀ ਤੇ ਸਾਮਾਨ ਲੱਗਾ ਰਹੇ ਸਨ ਤਾਂ ਇੰਨੇ ਨੂੰ ਕਰੀਬ 20-25 ਨੌਜਵਾਨ ਆਏ ਤੇ ਭੰਨ ਤੋੜ ਕਰਨ ਲੱਗ ਪਏ ਤੇ ਦੁਕਾਨ ਦੇ ਬਾਹਰ ਪਿਆ ਸਾਮਾਨ ਤੇ ਅੰਦਰ ਲੱਗਾ ਸਾਮਾਨ ਭੰਨ ਗਏ। ਜਿਸ ’ਚ 4 ਟੀ.ਵੀ, 5 ਹੀਟਰ, ਦੋ ਪੱਖੇ, ਇੱਕ ਐਲ.ਈ.ਡੀ ਸ਼ਾਮਿਲ ਹੈ। ਜਿਸ ਨਾਲ ਉਨ੍ਹਾਂ ਦਾ ਕਰੀਬ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜਾ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਘਟਨਾ ਨੂੰ ਲੈ ਕੇ ਬਾਜ਼ਾਰ ’ਚ ਕਾਫ਼ੀ ਸਹਿਮ ਦਾ ਮਾਹੌਲਾ ਪਾਇਆ ਜਾ ਰਿਹਾ ਹੈ ਤੇ ਘਟਨਾ ਨੂੰ ਅੰਜਾਮ ਦੇਣ ਸਮੇਂ ਕਈ ਦੁਕਾਨਦਾਰਾ ਨੇ ਆਪਣੇ ਸ਼ਟਰ ਵੀ ਹੇਠਾਂ ਕਰ ਲਏ।