ਭਗਵਾਨ ਦਾਸ ਸੰਦਲ
ਦਸੂਹਾ, 9 ਸਤੰਬਰ
ਇਥੇ ਸਿਵਲ ਹਸਪਤਾਲ ਦਸੂਹਾ ਵਿੱਚ ਨਵੇਂ ਲੱਗੇ ਪੀਐੱਸਏ ਆਕਸੀਜਨ ਪਲਾਂਟ ਦਾ ਉਦਘਾਟਨ ਹਲਕਾ ਵਿਧਾਇਕ ਅਰੁਣ ਮਿੱਕੀ ਡੋਗਰਾ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਦਸੂਹਾ ਰਣਦੀਪ ਸਿੰਘ ਹੀਰ, ਐੱਸਐੱਮਓ ਡਾ. ਦਵਿੰਦਰ ਪੁਰੀ, ਨਗਰ ਕੌਂਸਲ ਦੇ ਪ੍ਰਧਾਨ ਸੁੱਚਾ ਸਿੰਘ ਲੂਫਾ, ਮੀਤ ਪ੍ਰਧਾਨ ਚੰਦਰ ਸੇਖਰ, ਉਘੇ ਕਾਰੋਬਾਰੀ ਕੇ.ਡੀ ਖੋਸਲਾ, ਰਾਕੇਸ਼ ਬੱਸੀ, ਭੁੱਲਾ ਰਾਣਾ, ਰਾਜਨ ਮੇਅਰ, ਰਾਜੇਸ਼ ਪਿੰਕੀ ਸਮੇਤ ਹੋਰ ਪ੍ਰੁਮੱਖ ਸ਼ਖਸ਼ੀਅਤਾਂ ਮੋਜੂਦ ਸਨ। ਵਿਧਾਇਕ ਡੋਗਰਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਆਕਸੀਜਨ ਦੀ ਘਾਟ ਕਾਰਨ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਹੁਣ ਮਰੀਜ਼ਾਂ ਨੂੰ ਆਕਸੀਜਨ ਦੇ ਸਿਲੰਡਰ ਬਾਹਰੋਂ ਨਹੀ ਖਰੀਦਣੇ ਪੈਣਗੇ। ਐੱਸਐੱਮਓ ਡਾ. ਦਵਿੰਦਰ ਪੁਰੀ ਦੇ ਦੱਸਿਆ ਕਿ ਇਸ ਆਕਸੀਜਨ ਪਲਾਂਟ ਲਗਾਉਣ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਅਤੇ ਸੀਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਅਹਿਮ ਭੂਮਿਕਾ ਨਿਭਾਈ ਹੈ।