ਦਸੂਹਾ: ਇੱਥੇ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ 18 ਪਿੰਡਾਂ ਦੀਆਂ ਪੰਚਾਇਤਾਂ ਨੂੰ ਕਰੀਬ 38 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ। ਉਨ੍ਹਾਂ ਪਿੰਡ ਬੱਡਲਾ, ਬਸਤੀ ਨਵਾਂ ਟੇਰਕਿਆਣਾ, ਨਵਾਂ ਬੱਡਲਾ ਨੂੰ ਦੋ ਲੱਖ ਰੁਪਏ, ਬਸੋਆ ਨੂੰ 1.85 ਲੱਖ, ਸੋਂਸਪੁਰ ਪੱਤੀ, ਹਰਦੋ ਨੇਕਨਾਮਾ, ਰਾਜਪੁਰ, ਲੁਡਿਆਣੀ ਤੇ ਹਲੇੜ ਨੂੰ 2-2 ਲੱਖ ਰੁਪਏ ਦੇ ਚੈੱਕ ਵੰਡੇ। ਇਸ ਤੋਂ ਇਲਾਵਾ ਪਿੰਡ ਕੱਲੋਵਾਲ ਨੂੰ 8 ਲੱਖ ਰੁਪਏ, ਤਿਹਾੜਾ ਤੇ ਬਾਜਾ ਚੱਕ ਤੇ ਝਿੰਗੜਕਲਾਂ ਨੂੰ ਤਿੰਨ-ਤਿੰਨ ਲੱਖ ਰੁਪਏ, ਜੰਡੋਰ ਤੇ ਰਾਏਚੱਕ ਨੂੰ 1-1 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਸਬੰਧਤ ਸਰਪੰਚਾਂ ਨੂੰ ਤਕਸੀਮ ਕੀਤੇ। ਇਸ ਮੌਕੇ ਸ੍ਰੀ ਘੁੰਮਣ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੇਂਡੂ ਖੇਤਰਾਂ ਦੇ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਇਸ ਮੌਕੇ ਬੀਡੀਪੀਓ ਧਨਵੰਤ ਸਿੰਘ ਰੰਧਾਵਾ, ਸੰਦੀਪ ਸਿੰਘ ਢਿੱਲੋਂ, ਅਜੇ ਕੁਮਾਰ, ਸਾਬਕਾ ਚੇਅਰਮੈਨ ਬਲਕਾਰ ਸਿੰਘ, ਬਲਦੇਵ ਠਾਕੁਰ, ਨਿਰਮਲ ਸਿੰਘ ਮੌਜੂਦ ਸਨ।– ਪੱਤਰ ਪ੍ਰੇਰਕ