ਸੁਭਾਸ਼ ਜੋਸ਼ੀ
ਬਲਾਚੌਰ, 11 ਨਵੰਬਰ
ਵਿਧਾਇਕ ਦਰਸ਼ਨ ਲਾਲ ਮੰਗੂਪੁਰ ਵੱਲੋਂ ਵੱਲੋਂ ਪਿੰਡ ਲੰਬੂਆ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸੀਵਰੇਜ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਹਮੇਸ਼ਾ ਵਿਕਾਸ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਵੇਲੇ ਇੰਨਾ ਵਿਕਾਸ ਨਹੀਂ ਹੋਇਆ, ਜਿੰਨਾ ਕਾਂਗਰਸ ਦੇ ਕਾਰਜਕਾਲ ਦੌਰਾਨ ਹੋ ਰਿਹਾ ਹੈ। ਇਸ ਮੌਕੇ ਸੁਭਾਸ਼ ਸਰਪੰਚ ਪਿੰਡ ਲੰਬੂਆ ਨੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਲੰਬੂਆਂ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਫੀ ਸਮੇਂ ਤੋਂ ਸੀ ਪਰ ਜਦੋਂ ਉਨ੍ਹਾਂ ਨੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨਾਲ ਇਸ ਸਮੱਸਿਆ ਸਬੰਧੀ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਤੁਰੰਤ 10 ਲੱਖ ਰੁਪਏ ਦੀ ਰਾਸ਼ੀ ਇਸ ਸਮੱਸਿਆ ਦੇ ਹੱਲ ਲਈ ਦਿੱਤੀ। ਇਸ ਮੌਕੇ ਪਰਸ਼ੋਤਮ ਲਾਲ ਮੰਡ ,ਹਰਬੰਸ ਲਾਲ ਮੰਡ, ਦਾਸ, ਸੋਨੂੰ ,ਰਾਕੇਸ਼ ਕੁਮਾਰ, ਵਾਸਦੇਵ, ਮੋਹਿਤ ਕੁਮਾਰ, ਕੇਵਲ ਸਰਪੰਚ ਨਾਨੋਵਾਲ, ਮਦਨ ਲਾਲ ਬੁੰਗੜੀ, ਹੀਰਾ ਲਾਲ ਖੇਪੜ, ਪ੍ਰਧਾਨ ਲੇਖ ਰਾਜ, ਦਰਸ਼ਨ ਲਾਲ, ਮਹਿੰਦਰ ਸਰਪੰਚ ਹਾਜ਼ਰ ਸਨ।