ਗੜ੍ਹਸ਼ੰਕਰ: ਗੜ੍ਹਸ਼ੰਕਰ ਦੇ 32 ਹਜ਼ਾਰ ਤੋਂ ਵੱਧ ਲੋੜਵੰਦ ਪਰਿਵਾਰਾਂ ਮੁਫ਼ਤ ਅਨਾਜ ਮੁਹੱਈਆ ਕਰਾਉਣ ਸਬੰਧੀ ਕਾਰਵਾਈ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੀ ਤਰਜਮਾਨ ਨਿਮਿਸ਼ਾ ਮਹਿਤਾ ਨੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਕਾਤ ਕੀਤੀ। ਬੀਬੀ ਮਹਿਤਾ ਨੇ ਕਿਹਾ ਕਿ ਉਕਤ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਅਤੇ ਕਰੋਨਾ ਮਹਾਮਾਰੀ ਦੌਰਾਨ ਇਹ ਪਰਿਵਾਰ ਨਿੱਕੇ ਨਿੱਕੇ ਰੁਜ਼ਗਾਰਾਂ ਤੋਂ ਵੀ ਵਾਂਝੇ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਖੁਰਾਕ ਮੰਤਰੀ ਵਲੋਂ ਇਸ ਸਬੰਧੀ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਪਰਿਵਾਰ ਨੂੰ ਸਮਾਰਟ ਕਾਰਡ ਰਾਸ਼ਨ ਸਕੀਮ ਅਤੇ ਅੰਤਉਦਯਾ ਸਕੀਮ ਤਹਿਤ ਅਗਲੇ ਦਿਨ੍ਹਾਂ ਦੌਰਾਨ ਮੁਫਤ ਕਣਕ ਮੁਹੱਇਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਹਲਕੇ ਦੇ ਯੋਗ ਖਾਤਾਧਾਰਕਾਂ ਦੇ ਕੱਟੇ ਨਾਮ ਮੁੜ ਬਹਾਲ ਕੀਤੇ ਗਏ ਹਨ ਅਤੇ ਨਵੇਂ ਯੋਗ ਲਾਭਪਾਤਰੀਆਂ ਨੂੰ ਵੀ ਉਕਤ ਸਕੀਮ ਵਿੱਚ ਸ਼ਾਮਲ ਕਰਵਾਇਆ ਗਿਆ ਹੈ। -ਪੱਤਰ ਪ੍ਰੇਰਕ