ਬਲਵਿੰਦਰ ਸਿੰਘ ਭੰਗੂ
ਭੋਗਪੁਰ, 22 ਜੂਨ
ਪੰਚਾਇਤ ਵਿਭਾਗ ਵੱਲੋਂ ਇੱਥੋਂ ਦੇ ਪਿੰਡ ਮੋਗਾ ਦੀ ਸੱਤ ਏਕੜ ਪੰਚਾਇਤੀ ਜ਼ਮੀਨ ਤੋਂ ਅੱਜ ਨਾਜਾਇਜ਼ ਛੁਡਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਲੰਧਰ ਨੇ ਸੁਦਰਸ਼ਨ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਰਣਜੀਤ ਸਿੰਘ, ਹਿੰਮਤ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਮੋਗਾ ਬਨਾਮ ਗ੍ਰਾਮ ਪੰਚਾਇਤ ਮੋਗਾ ਵਿਚਕਾਰ ਚੱਲ ਰਹੇ 7 ਏਕੜ ਦੀ ਜ਼ਮੀਨ ਦੀ ਮਾਲਕੀ ਦੇ ਮੁਕੱਦਮੇ ਦਾ ਫੈਸਲਾ 2013 ਵਿੱਚ ਗ੍ਰਾਮ ਪੰਚਾਇਤ ਮੋਗਾ ਦੇ ਹੱਕ ਵਿੱਚ ਕੀਤਾ ਸੀ। ਅੱਜ ਬੀਡੀਪੀਓ ਭੁਪਿੰਦਰ ਸਿੰਘ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪੁਲੀਸ ਦੇ ਸਹਿਯੋਗ ਨਾਲ ਗ੍ਰਾਮ ਪੰਚਾਇਤ ਮੋਗਾ ਦੀ ਹਾਜ਼ਰੀ ਵਿੱਚ ਡੀਡੀਪੀਓ ਜਲੰਧਰ ਦੇ ਸਾਲ 2013 ਦੇ ਫੈਸਲੇ ਨੂੰ ਵਿਵਹਾਰਿਕ ਰੂਪ ਦੇ ਦਿੱਤਾ। ਕਬਜ਼ਾਧਾਰਕ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਪਿਛਲੇ 128 ਸਾਲ ਤੋਂ ਇਸ 7 ਏਕੜ ਦੇ ਕਰੀਬ ਜ਼ਮੀਨ ‘ਤੇ ਕਬਜ਼ਾ ਹੈ ਅਤੇ ਉਨ੍ਹਾਂ ਨੇ ਡੀਡੀਪੀਓ ਜਲੰਧਰ ਦੇ ਫੈਸਲੇ ਵਿਰੁੱਧ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਕੋਲ ਸਾਲ 2014 ਵਿੱਚ ਅਪੀਲ ਦਾਖਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਡਾਇਰੈਕਟਰ ਦੇ ਫੈਸਲੇ ਦੀ ਉਡੀਕ ਕੀਤੇ ਬਿਨਾਂ ਹੀ ਉਨ੍ਹਾਂ ਦੀ 7 ਏਕੜ ਜ਼ਮੀਨ ‘ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੇ ਕਬਜ਼ਾ ਕਰ ਲਿਆ। ਪਿੰਡ ਮੋਗਾ ਦੇ ਸਰਪੰਚ ਸਾਡੀ ਮੋਗਾ ਦਾ ਕਹਿਣਾ ਹੈ ਕਿ ਡਾਇਰੈਕਟਰ ਕੋਲ ਸਬੰਧਿਤ ਧਿਰਾਂ ਦਾ ਮੁਕੱਦਮਾ ਜ਼ਰੂਰ ਚੱਲ ਰਿਹਾ ਹੈ ਪਰ ਇਨ੍ਹਾਂ ਕੋਲ ਕਿਸੇ ਉੱਚ ਸਰਕਾਰੀ ਅਫਸਰ ਜਾਂ ਅਦਾਲਤ ਵਲੋਂ ਜ਼ਮੀਨ ‘ਤੇ ਸਟੇਅ ਦੇ ਕਾਗਜ਼ਾਤ ਨਹੀਂ ਹਨ।