ਜਸਬੀਰ ਚਾਨਾ
ਫਗਵਾੜਾ, 23 ਜੁਲਾਈ
ਇੱਥੋਂ ਦੇ ਮੁਹੱਲਾ ਭਗਤਪੁਰਾ ਵਿੱਚ ਗਲੀ ਨੰਬਰ 1-ਏ ’ਚ ਸੀਵਰੇਜ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮੁਹੱਲਾ ਵਾਸੀ ਗੁਰਚਰਨ, ਸੁਮਨ, ਕੁਲਵੰਤ, ਸੰਤੋਸ਼ ਰਾਣੀ, ਬਿਮਲਾ, ਪ੍ਰਵੀਨ ਕੁਮਾਰੀ, ਕਮਲਜੀਤ ਕੌਰ, ਸੁਨੀਤਾ, ਭੁਪਿੰਦਰ ਸਿੰਘ, ਅਵਤਾਰ ਸਿੰਘ, ਤਿਲਕ ਰਾਜ, ਗੁਲਸ਼ਨ ਕੁਮਾਰ, ਪੰਕਜ ਤੇ ਅਮਿਤ ਨੇ ਕਿਹਾ ਕਿ ਸੀਵਰੇਜ ਬੰਦ ਹੋਣ ਕਾਰਨ ਪਾਣੀ ਜਮ੍ਹਾਂ ਹੋ ਗਿਆ ਹੈ ਤੇ ਬਦਬੂਦਾਰ ਪਾਣੀ ਕਾਰਨ ਜਿੱਥੇ ਮੱਛਰ ਪੈਦਾ ਹੋ ਰਿਹਾ ਹੈ ਉੱਥੇ ਹੀ ਕਈ ਜਾਨਵਰ ਵੀ ਨਿਕਲ ਰਹੇ ਹਨ। ਇਸ ਕਾਰਨ ਉਨ੍ਹਾਂ ਦਾ ਘਰਾਂ ’ਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਿਮਾਰੀ ਫ਼ੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਦਾ ਤੁਰੰਤ ਹੱਲ ਕਰਵਾਇਆ ਜਾਵੇ।