ਜਸਬੀਰ ਸਿੰਘ ਚਾਨਾ
ਫਗਵਾੜਾ, 9 ਮਾਰਚ
ਇਥੋਂ ਦੇ ਬੰਗਾ ਰੋਡ ਸ਼ਮਸ਼ਾਨਘਾਟ ਦੇ ਬਾਹਰ ਸ਼ਮਸ਼ਾਨਘਾਟ ਵੱਲੋਂ ਕਿਰਾਏ ’ਤੇ ਦਿੱਤੀਆਂ ਦੁਕਾਨਾਂ ਨਗਰ ਨਿਗਮ ਦਾ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਦੇ ਦੋਸ਼ ਵਿੱਚ ਸੀਲ ਕਰ ਦਿੱਤੀਆਂ ਹਨ। ਇਸ ਕਾਰਨ ਦੁਕਾਨਦਾਰਾਂ ਵਿਚ ਰੋਸ ਹੈ। ਦੁਕਾਨਦਾਰਾਂ ਨੂੰ ਸੂਚਨਾ ਮਿਲਣ ’ਤੇ ਉਨ੍ਹਾਂ ਦੁਕਾਨਾਂ ਅੱਗੇ ਦਰੀਆਂ ਵਿਛਾ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਮੌਕੇ ’ਤੇ ਪੁੱਜੇ।