ਪੱਤਰ ਪ੍ਰੇਰਕ
ਫਗਵਾੜਾ, 11 ਸਤੰਬਰ
ਇੱਥੋਂ ਦੇ ਮੁਹੱਲਾ ਅਸ਼ੋਕ ਵਿਹਾਰ ਨਗਰ ਵਿੱਚ ਇੱਕ ਘਰ ’ਚ ਦਾਖ਼ਲ ਹੋ ਕੇ ਚੋਰਾਂ ਨੇ ਘਰ ਮਾਲਕ ਨੂੰ ਜ਼ਖਮੀ ਕਰ ਕੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ। ਘਰ ਦੇ ਮਾਲਕ ਦੀ ਪਤਨੀ ਰਜਨੀ ਨੇ ਦੱਸਿਆ ਕਿ ਉਹ ਘਰ ਦੇ ਏ.ਸੀ. ਵਾਲੇ ਇੱਕ ਕਮਰੇ ’ਚ ਸੁੱਤੇ ਪਏ ਸਨ ਤਾਂ ਚੋਰ ਉਨ੍ਹਾਂ ਦੇ ਘਰ ਦੀ ਗਰਿੱਲ ਤੋੜ ਕੇ ਦਾਖ਼ਲ ਹੋ ਗਏ ਤੇ ਦਾਖ਼ਲ ਹੋਣ ਉਪਰੰਤ ਅੰਦਰੋਂ ਅਲਮਾਰੀਆਂ ਖੋਲ੍ਹ ਲਈਆਂ ਤੇ ਜਿਸ ’ਚੋਂ ਆਧਾਰ ਕਾਰਡ, ਬੈਂਕ ਦੀਆਂ ਕਾਪੀਆਂ, 10-12 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਜ਼ਰੂਰੀ ਕਾਗਜ਼ਾਤ ਚੁੱਕ ਕੇ ਲੈ ਗਏ। ਚੋਰਾਂ ਨੇ ਕੋਈ ਚੀਜ਼ ਮਾਰ ਕੇ ਉਸ ਦੇ ਪਤੀ ਭੂਸ਼ਣ ਲਾਲ ਨੂੰ ਜ਼ਖਮੀ ਕਰ ਦਿੱਤਾ, ਜਿਸ ਨੂੰ ਜਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮੌਕੇ ’ਤੇ ਪੁੱਜੇ ਸਦਰ ਪੁਲੀਸ ਦੇ ਜਾਂਚ ਅਧਿਕਾਰੀ ਗੁਰਨੇਕ ਸਿੰਘ ਨੇ ਜਾਣਾਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਜ਼ਖਮੀ ਵਿਅਕਤੀ ਦੇ ਬਿਆਨ ਲੈਣ ਉਪਰੰਤ ਕੇਸ ਦਰਜ ਕਰ ਰਹੀ ਹੈ ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਕਰਿਆਨੇ ਦੀ ਦੁਕਾਨ ’ਚੋਂ ਨਕਦੀ ਚੋਰੀ
ਫਗਵਾੜਾ: ਵੀਰਵਾਰ ਦੀ ਰਾਤ ਨੂੰ ਚੋਰਾਂ ਨੇ ਇੱਥੇ ਮੇਹਲੀ ਗੇਟ ਵਿਖੇ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆ ਹਜ਼ਾਰਾ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਚੋਰ ਗੱਲੇ ’ਚੋਂ ਕਰੀਬ 20-22 ਹਜ਼ਾਰ ਰੁਪਏ ਦੀ ਨਕਦੀ ਲੈ ਗਏ ਹਨ। ਫ਼ਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।