ਪੱਤਰ ਪ੍ਰੇਰਕ
ਹੁਸ਼ਿਆਰਪੁਰ, 19 ਫ਼ਰਵਰੀ
ਜ਼ਿਲ੍ਹੇ ਵਿਚ ਜਿੱਥੇ 1563 ਪੋਲਿੰਗ ਬੂਥਾਂ ’ਤੇ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਉਥੇ ਬਣਾਏ ਗਏ ਪਿੰਕ, ਮਾਡਲ ਅਤੇ ਪੀਡਬਲਯੂਡੀ ਬੂਥ ਆਕਰਸ਼ਣ ਦਾ ਕੇਂਦਰ ਬਣ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ 7 ਵਿਧਾਨ ਸਭਾ ਹਲਕਿਆਂ ਵਿਚ ਮਹਿਲਾਵਾਂ ਵਲੋਂ ਸੰਚਾਲਤ 7 ਪਿੰਕ ਬੂਥ ਅਤੇ 7 ਹੀ ਪੀਡਬਲਯੂਡੀ ਬੂਥ ਬਣਾਏ ਗਏ ਹਨ, ਜੋ ਦਿਵਿਆਂਗਾਂ ਵਲੋਂ ਸੰਚਾਲਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 59 ਮਾਡਲ ਪੋਲਿੰਗ ਬੂਥ ਵੀ ਬਣਾਏ ਗਏ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੋਟਰ ਬਿਨ੍ਹਾਂ ਕਿਸੇ ਡਰ ਅਤੇ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਪੂਰੇ ਉਤਸ਼ਾਹ ਨਾਲ ਵਰਤੋਂ ਕਰਨ।