ਹਰਪ੍ਰੀਤ ਕੌਰ
ਹੁਸ਼ਿਆਰਪੁਰ, 30 ਜਨਵਰੀ
ਭਾਰਤੀ ਜਨਤਾ ਪਾਰਟੀ ਨੇ ਅੱਜ ਹੁਸ਼ਿਆਰਪੁਰ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ 42 ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ’ਚ ਸਾਬਕਾ ਮੇਅਰ ਸ਼ਿਵ ਸੂਦ, ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਅਤੇ ਕਈ ਮੌਜੂਦਾ ਕੌਂਸਲਰਾਂ ਦੇ ਨਾਂਅ ਸ਼ਾਮਿਲ ਨਹੀਂ। ਵਾਰਡ ਨੰਬਰ-1 ਤੋਂ ਸੁਰਿੰਦਰਪਾਲ ਕੌਰ, 2 ਤੋਂ ਜਤਿੰਦਰ ਸੈਣੀ, 3 ਤੋਂ ਹੇਮ ਲਤਾ ਵਿਗ, 4 ਤੋਂ ਨੀਤੀ ਸਿੰਘ, 5 ਤੋਂ ਰਾਕੇਸ਼ ਸੂਦ, 6 ਤੋਂ ਸੁਨੀਲ ਦੱਤ ਪਰਾਸ਼ਰ, 7 ਤੋਂ ਪੂਜਾ ਸੱਭਰਵਾਲ, 10 ਤੋਂ ਦਿਲਬਾਗ ਸਿੰਘ, 11 ਤੋਂ ਸਪਨਾ ਭੱਲਾ, 12 ਤੋਂ ਰਾਜ ਕੁਮਾਰ, 13 ਤੋਂ ਨਿਰਮਲਾ ਦੇਵੀ, 14 ਤੋਂ ਪਲਵਿੰਦਰ ਸਿੰਘ ਨੰਨੀ, 15 ਤੋਂ ਸੰਗੀਤਾ ਦੇਵੀ, 16 ਤੋਂ ਨਰਿੰਦਰ ਕੌਰ, 17 ਤੋਂ ਰੀਨਾ, 18 ਤੋਂ ਜਤਿੰਦਰ ਕੁਮਾਰ, 21 ਤੋਂ ਮਿਥਲੇਸ਼ ਕੁਮਾਰੀ, 22 ਤੋਂ ਗੁਰਪ੍ਰੀਤ ਕੌਰ, 23 ਤੋਂ ਗੀਤਾ ਕੋਹਲੀ, 26 ਤੋਂ ਬਲਵਿੰਦਰ ਸਿੰਘ, 27 ਤੋਂ ਰੇਨੂਕਾ ਠਾਕੁਰ, 28 ਤੋਂ ਪਰਮਜੀਤ ਕੌਰ, 29 ਤੋਂ ਮੀਨੂ ਸੇਠੀ, 30 ਤੋਂ ਪਾਰਸ ਆਦੀਆ, 31 ਤੋਂ ਮੀਨਾ ਬਾਲੀ, 32 ਤੋਂ ਰਵਿੰਦਰ ਅਗਰਵਾਲ, 33 ਤੋਂ ਗੁਰਪ੍ਰੀਤ ਕੌਰ, 34 ਤੋਂ ਵਿਵੇਕ ਸ਼ਰਮਾ, 35 ਮੇਘਾ ਬਾਂਸਲ, 36 ਤੋਂ ਸੁਰਿੰਦਰ ਭੱਟੀ, 37 ਤੋਂ ਸੰਤੋਸ਼ ਕੁਮਾਰੀ, 38 ਤੋਂ ਵਿਪਨ ਕੁਮਾਰ ਵਾਲੀਆ, 39 ਤੋਂ ਨਰਿੰਦਰ ਕੌਰ, 40 ਤੋਂ ਚਿੰਟੂ ਹੰਸ, 41 ਤੋਂ ਗੀਤਿਕਾ ਅਰੋੜਾ, 42 ਤੋਂ ਕਵਿਤਾ ਪਰਮਾਰ, 43 ਤੋਂ ਸੁਨੀਤਾ ਭਾਟੀਆ, 44 ਤੋਂ ਮਹਿੰਦਰ ਪਾਲ ਧੀਮਾਨ, 46 ਤੋਂ ਵਿਸ਼ਾਲ ਮਲਹੋਤਰਾ, 47 ਤੋਂ ਕਮਲਜੀਤ ਕੌਰ, 49 ਤੋਂ ਜਸਵਿੰਦਰ ਕੌਰ ਅਤੇ 50 ਤੋਂ ਸੁਰੇਖਾ ਬਰਜਾਤਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਪਠਾਨਕੋਟ (ਐੱਨਪੀ ਧਵਨ): ਪਠਾਨਕੋਟ ਨਗਰ ਨਿਗਮ ਦੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਭਾਜਪਾ ਨੇ ਆਪਣੀ-ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਕੁੱਲ 50 ਵਾਰਡਾਂ ਵਿੱਚ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿੱਚੋਂ ਕਾਂਗਰਸ ਨੇ ਆਪਣੇ 47 ਵਾਰਡਾਂ ਵਿੱਚ ਉਮੀਦਵਾਰਾਂ ਦੇ ਨਾਂ ਜਾਰੀ ਕਰ ਦਿੱਤੇ ਹਨ ਜਦ ਕਿ ਭਾਜਪਾ ਵਲੋਂ ਅੱਜ 39 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਉਮੀਦਵਾਰ ਐਲਾਨੇ
ਬਟਾਲਾ (ਦਲਬੀਰ ਸਿੰਘ ਸੱਖੋਵਾਲੀਆ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬਟਾਲਾ ਨਗਰ ਨਿਗਮ ਚੋਣਾਂ ਲਈ ਅੱਜ 50 ਸੀਟਾਂ ਲਈ 43 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸੇ ਤਰ੍ਹਾਂ ਭਾਜਪਾ ਨੇ ਵੀ ਸ਼ਾਮ ਸਮੇਂ ਲੱਗਭੱਗ ਤਿੰਨ ਦਰਜਨ ਦੇ ਕਰੀਬ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਜਦੋਂ ਕਿ ਹਾਕਮ ਧਿਰ ਕਾਂਗਰਸ ਹਾਲੇ ਉਮੀਦਵਾਰਾਂ ਦੇ ਨਾਮ ਨਹੀਂ ਐਲਾਨ ਸਕੀ। ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਇੱਥੇ ਪਾਰਟੀ ਦਫ਼ਤਰ ਵਿੱਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਭਾਟੀਆ ਨੇ ਦੱਸਿਆ ਕਿ ਰਹਿੰਦੇ ਉਮੀਦਵਾਰਾਂ ਦੀ ਸੂਚੀ ਜਲਦ ਜਾਰੀ ਕੀਤੀ ਜਾਵੇਗੀ।