ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 25 ਅਗਸਤ
ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਕੋਟਲਾ ਦੇ ਸਰਕਾਰੀ ਸਕੂਲ ਨੂੰ ਜਾਣ ਵਾਲੇ ਰਸਤੇ ਉੱਪਰ ਪਿਛਲੇ 22-23 ਸਾਲਾਂ ਤੋਂ ਪਿੰਡ ਦੇ ਇੱਕ ਵਿਅਕਤੀ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਸ ਨੂੰ ਪੰਚਾਇਤ ਨੇ ਛੁਡਵਾ ਲਿਆ ਹੈ। ਅਦਾਲਤ ਦੇ ਹੁਕਮਾਂ ’ਤੇ ਪਿੰਡ ਦੀ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਦਿਵਾਉਣ ਲਈ ਬੀਡੀਪੀਓ ਭੋਗਪੁਰ ਸੁਰਜੀਤ ਸਿੰਘ, ਈਓ ਦੇਸ ਰਾਜ ਆਦਿ ਅਧਿਕਾਰੀਆਂ ਨਾਲ ਐੱਸਐੱਚਓ ਆਦਮਪੁਰ ਰਾਜੀਵ ਕੁਮਾਰ ਪੁਲੀਸ ਪਾਰਟੀ ਸਮੇਤ ਪਹੁੰਚੇ ਤੇ ਉਕਤ ਜ਼ਮੀਨ ’ਤੇ ਪਿੰਡ ਦੀ ਪੰਚਾਇਤ ਦਾ ਕਬਜ਼ਾ ਕਰਵਾਇਆ ਗਿਆ।