ਫਗਵਾੜਾ (ਪੱਤਰ ਪ੍ਰੇਰਕ):
ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਫ਼ੈਸਲਾ ਕੀਤਾ ਹੈ ਕਿ ਲਾਡੋਵਾਲ ਟੌਲ ਪਲਾਜ਼ਾ ਦੇ ਵਧ ਰਹੇ ਰੇਟਾਂ ਨੂੰ ਘਟਾਉਣ ਲਈ ਰੋਸ ਧਰਨਾ 16 ਜੂਨ ਨੂੰ ਟੌਲ ਪਲਾਜ਼ਾ ’ਤੇ ਹੀ ਦਿੱਤਾ ਜਾਵੇਗਾ। ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਸਤਨਾਮ ਸਿੰਘ ਸਾਹਨੀ ਦੀ ਪ੍ਰਧਾਨਗੀ ਹੇਠ ਇਤਿਹਾਸਿਕ ਗੁਰਦੁਆਰਾ ਸੂਖਚੈਨਆਣਾ ਸਾਹਿਬ ਵਿਖੇ ਹੋਈ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ।