ਐੱਨਪੀ ਧਵਨ
ਪਠਾਨਕੋਟ, 2 ਮਈ
ਹਲਕਾ ਭੋਆ ਦੇ ਪਿੰਡ ਖੰਨੀ ਖੂਹੀ ’ਚੋਂ ਭੱਠਾ ਮਾਲਕਾਂ ਵੱਲੋਂ ਮਿੱਟੀ ਨਾਲ ਭਰੀਆਂ ਹੋਈਆਂ ਓਵਰਲੋਡਿਡ ਟਰਾਲੀਆਂ ਲਿਜਾਏ ਜਾਣ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਲਾਲ ਚੰਦ ਕਟਾਰੂਚੱਕ ਤੇ ਜ਼ਿਲ੍ਹਾ ਸਕੱਤਰ ਠਾਕੁਰ ਮਨੋਹਰ ਸਿੰਘ, ਸਰਪੰਚ ਅਸ਼ੋਕ ਕੁਮਾਰ, ਪਵਨ ਕੁਮਾਰ, ਰਾਜ ਕੁਮਾਰ, ਸਰਦਾਰੀ ਲਾਲ, ਵਿਲੀਅਮ, ਡੈਨੀਅਲ, ਗੁਰਬਚਨ ਸਿੰਘ, ਨਿਸ਼ਾ ਸਲਾਰੀਆ, ਕਾਂਤਾ ਦੇਵੀ, ਪ੍ਰਸ਼ੋਤਮ ਲਾਲ, ਓਮਬੀਰ, ਜੋਤੀ, ਵੀਨਾ ਦੇਵੀ ਆਦਿ ਸ਼ਾਮਲ ਹੋਏ। ਇਸ ਮੌਕੇ ਸਰਪੰਚ ਅਸ਼ੋਕ ਕੁਮਾਰ ਨੇ ਦੋਸ਼ ਲਗਾਇਆ ਕਿ ਭੱਠਾ ਮਾਲਕ ਵਿਰੋਧ ਦੇ ਬਾਵਜੂਦ ਉਨ੍ਹਾਂ ਦੇ ਪਿੰਡ ’ਚੋਂ ਮਿੱਟੀ ਦੀਆਂ ਟਰਾਲੀਆਂ ਧੱਕੇ ਨਾਲ ਲਿਜਾ ਰਹੇ ਹਨ। ਇਸ ਕਾਰਨ ਉਨ੍ਹਾਂ ਦੇ ਘਰਾਂ ਵਿੱਚ ਮਿੱਟੀ ਆ ਜਾਂਦੀ ਹੈ, ਜੋ ਬੱਚੇ ਗਲੀਆਂ ਵਿੱਚ ਖੇਡਦੇ ਹਨ, ਉਹ ਵੀ ਟਰਾਲੀਆਂ ਲੰਘਣ ਨਾਲ ਸਹਿਮੇ ਹੋਏ ਹਨ। ਲਾਲ ਚੰਦ ਕਟਾਰੂਚੱਕ ਨੇ ਮੰਗ ਕੀਤੀ ਕਿ ਭੱਠਾ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ।