ਸੁਲਤਾਨਪੁਰ ਲੋਧੀ: ਡੱਲਾ ਸਾਹਿਬ ਦੇ ਸਾਲਾਨਾ ਮੇਲੇ ’ਚ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੂਟਿਆਂ ਦਾ ਪ੍ਰਸ਼ਾਦ ਵੰਡਿਆ। ਡੱਲਾ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਆਪਣੇ ਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਵਿਆਹੁਣ ਆਏ ਸਨ। ਇਥੇ ਇਤਿਹਾਸਕ ਧਾਰਮਿਕ ਅਸਥਾਨ ’ਤੇ ਹਰ ਸਾਲ ਅੱਸੂ ਮਹੀਨੇ ਦੀ ਮੱਸਿਆ ’ਤੇ ਜੋੜ ਮੇਲਾ ਹੁੰਦਾ ਹੈ। ਡੱਲਾ ਸਾਹਿਬ ਦੇ ਜੋੜ ਮੇਲੇ ’ਤੇ ਸੰਤ ਸੀਚੇਵਾਲ ਨੇ 3100 ਦੇ ਕਰੀਬ ਬੂਟਿਆਂ ਦਾ ਪ੍ਰਸ਼ਾਦ ਵੰਡਿਆ। ਸੰਗਤਾਂ ਬੜੇ ਸ਼ਰਧਾ ਸਤਿਕਾਰ ਨਾਲ ਬੂਟਿਆਂ ਦਾ ਪ੍ਰਸ਼ਾਦ ਆਪਣੇ ਘਰਾਂ ਨੂੰ ਲੈ ਕੇ ਜਾ ਰਹੀਆਂ ਸਨ। ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਵਿਚੋਂ ਲਿਆਂਦੇ ਪੰਜਾਬ ਦੇ ਵਿਰਾਸਤੀ ਬੂਟੇ ਸੰਗਤਾਂ ਨੂੰ ਪ੍ਰਸ਼ਾਦ ਦੇ ਰੂਪ ਵਿਚ ਦਿੱਤੇ ਗਏ। -ਨਿੱਜੀ ਪੱਤਰ ਪ੍ਰੇਰਕ