ਪੱਤਰ ਪ੍ਰੇਰਕ
ਬੰਗਾ, 29 ਅਕਤੂਬਰ
ਸਮਾਜਿਕ ਸਾਂਝ ਸੰਸਥਾ ਬੰਗਾ ਵੱਲੋਂ ਨਵੇਂ ਬਣੇ ਸਰਪੰਚ ‘ਪਿੰਡ ਦਾ ਮਾਣ’ ਪੁਰਸਕਾਰ ਸਨਮਾਨਿਤ ਕੀਤੇ ਗਏ। ਇਹ ਰਸਮ ਸਮਾਗਮ ਦੇ ਮੁੱਖ ਮਹਿਮਾਨ ਡਾ. ਬਖਸ਼ੀਸ਼ ਸਿੰਘ ਅਤੇ ਡਾ. ਬਲਵੀਰ ਕੌਰ ਵੱਲੋਂ ਸਾਂਝੇ ਰੂਪ ਵਿੱਚ ਨਿਭਾਈ ਗਈ। ਉਨ੍ਹਾਂ ਪਿੰਡਾਂ ਵਿੱਚ ਬਹੁਪੱਖੀ ਵਿਕਾਸ ਸਮੇਂ ਸਾਂਝ ਭਰਿਆ ਮਾਹੌਲ ਸਿਰਜਨ ਲਈ ਪ੍ਰੇਰਿਤ ਕੀਤਾ ਅਤੇ ਪੰਚਾਇਤ ਭੂਮਿਕਾ ਦੇ ਦੇਸ਼ ਨਿਰਮਾਣ ਦੀ ਭੂਮਿਕਾ ਦਾ ਉਚੇਚਾ ਜ਼ਿਕਰ ਕੀਤਾ। ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਹਰਮਿੰਦਰ ਸਿੰਘ ਤਲਵੰਡੀ ਫੱਤੂ, ਪ੍ਰਿਤਪਾਲ ਸਿੰਘ ਭਾਰਟਾ ਖੁਰਦ, ਹਰਮੇਸ਼ ਭਾਰਤੀ ਸਾਹਲੋਂ, ਤਲਵਿੰਦਰ ਸ਼ੇਰਗਿੱਲ ਗੁਣਾਚੌਰ, ਸੁਖਵਿੰਦਰ ਸਿੰਘ ਖਟਕੜ ਕਲਾਂ, ਸੰਦੀਪ ਕੁਮਾਰ ਖੋਥੜਾਂ, ਦਾਰਾ ਸਿੰਘ ਕਲੇਰਾਂ, ਪੰਕਜ ਲੋਹਟੀਆ ਮੁਕੰਦਪੁਰ, ਕਮਲਜੀਤ ਬੱਬੀ ਔੜ, ਜਸਵਿੰਦਰ ਕੌਰ ਪਿੰਡ ਬੀਕਾ, ਸੁਰਿੰਦਰਪਾਲ ਸੁੰਡਾ ਭਰੋਮਜਾਰਾ, ਬਲਵਿੰਦਰ ਕੌਰ ਮਾਹਿਲ ਗਹਿਲਾਂ, ਕੁਲਵਿੰਦਰ ਕੌਰ ਮੱਲੂਪੋਤਾ, ਸੁਰਿੰਦਰ ਕੁਮਾਰ ਝੰਡੇਰ ਕਲਾਂ, ਕੁਲਵਿੰਦਰ ਕੌਰ ਸੰਤ ਗੁਰਬਚਨ ਸਿੰਘ ਨਗਰ, ਸੰਤੋਸ਼ ਕੁਮਾਰੀ ਜੀਂਦੋਵਾਲ, ਮਨਜੀਤ ਸਿੰਘ ਬਲਾਕੀਪੁਰ, ਜੱਸਾ ਸਿੰਘ ਸਜਾਵਲਪੁਰ, ਊਸ਼ਾ ਦੇਵੀ ਬਾਲੋਂ, ਵਰਿੰਦਰ ਕੌਰ ਮਹਿਰਮਪੁਰ, ਭੁਪਿੰਦਰ ਕੁਮਾਰ ਸਰਪੰਚ ਬੇਗਮਪੁਰ ਸ਼ਾਮਲ ਸਨ।