ਪੱਤਰ ਪ੍ਰੇਰਕ
ਦਸੂਹਾ, 6 ਅਪਰੈਲ
ਇਥੇ ਸਦੀ ਤੋਂ ਅਕਾਦਮਿਕ ਤੇ ਖੇਡਾਂ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਦੁਆਬੇ ਦੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਬੱਲਗਣਾ ਦੀ ਨੁਹਾਰ ਬਲਦਣ ਲਈ ਸਮਾਜ ਸੇਵੀਆਂ, ਪੁਰਾਣੇ ਵਿਦਿਆਰਥੀਆਂ ਤੇ ਸਮਾਜਿਕ ਸੰਸਥਾਵਾਂ ਨੇ ਸਾਂਝੇ ਤੌਰ ’ਤੇ ਬੀੜਾ ਚੁੱਕਿਆ ਹੈ। ਇਸ ਤਹਿਤ ਦੇਸ਼-ਵਿਦੇਸ਼ਾਂ ਤੋਂ ਸਕੂਲ ਨਾਲ ਜੁੜੀਆਂ ਸ਼ਖ਼ਸੀਅਤਾਂ ਵੱਲੋਂ ਸਹਿਯੋਗ ਵਜੋ ਨਗਦ ਰਾਸ਼ੀ ਜਾਂ ਸਿੱਖਿਆ ਦੇ ਪ੍ਰਬੰਧਾਂ ਲਈ ਹੋਰ ਵਸਤਾਂ ਭੇਟ ਕੀਤੀਆਂ ਜਾ ਰਹੀਆਂ ਹਨ । ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਦਿੱਤੇ ਵਿੱਤੀ ਸਹਿਯੋਗ ਲਈ ਸਮਾਜ ਸੇਵੀ ਵਿਸ਼ਾਲ ਕਸ਼ਯਪ, ਜੋਗਿੰਦਰ ਸਿੰਘ, ਫੁਟਬਾਲ ਖਿਡਾਰੀ ਅਤੇ ਸੇਵਾਮੁਕਤ ਅਧਿਆਪਕ ਰਾਮ ਆਸਰਾ, ਸਾਬਕਾ ਕਰਨਲ ਕੋਟੂ ਫੁੱਲ ਸਮੇਤ ਰੋਟਰੀ ਕਲੱਬ ਤੇ ਮਹਾਂਵੀਰ ਕਲੱਬ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਵਾ ਸੌ ਸਾਲ ਪੁਰਾਣੇ ਸਕੂਲ ਨੇ ਦੇਸ਼ ਦੀ ਝੋਲੀ ਕਈ ਅਣਮੋਲ ਹੀਰੇ ਪਾਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਡੀਏਵੀ ਬਲੱਗਣਾ ਪਹਿਲਾ ਸਕੂਲ ਹੈ ਜਿੱਥੇ ਲੜਕੀਆਂ ਨੂੰ ਮੁਫਤ ਸਿੱਖਿਆ ਦੇ ਨਾਲ ਵਜ਼ੀਫ਼ਾ ਵੀ ਮੁਹੱਇਆ ਕਰਵਾਇਆ ਜਾਂਦਾ ਹੈ।