ਭੋਗਪੁਰ (ਪੱਤਰ ਪ੍ਰੇਰਕ):
ਕੌਮੀ ਮਾਰਗ ’ਤੇ ਸੂਫੀ ਗਾਇਕ ਸਰਦਾਰ ਅਲੀ ਦੀ ਕਾਰ ਹਾਦਸਾ ਗ੍ਰਸਤ ਹੋ ਜਾਣ ਨਾਲ ਉਹ ਵਾਲ ਵਾਲ ਬਚ ਗਏ ਪਰ ਉਸ ਦੀ ਕਾਰ ਦੇ ਡਰਾਈਵਰ ਸਣੇ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸੂਫੀ ਗਾਇਕ ਸਰਦਾਰ ਅਲੀ ਆਪਣੀ ਲਾਲ ਰੰਗ ਦੀ ਫੋਰਡ ਇੰਡੇਵੋਰ ਡੀਐੱਲ-08-ਸੀਏਸੀ-6444 ਵਿੱਚ ਮਾਲੇਰਕੋਟਲੇ ਤੋਂ ਹਾਜੀਪੁਰ ਨੂੰ ਕੌਮੀ ਮਾਰਗ ’ਤੇ ਜਾ ਰਹੇ ਸਨ ਤਾਂ ਅਚਾਨਕ ਕਾਰ ਦੇ ਡਰਾਈਵਰ ਖ਼ਾਦਿਮ ਹੂਸੈਨ ਨੂੰ ਝੋਕ ਲੱਗ ਗਈ ਤਾਂ ਪਿੰਡ ਢੱਡਾ ਸਨੌਰ ਦੇ ਸਾਹਮਣੇ ਕਾਰ ਮਿੱਟੀ ਦੇ ਪੁਲ ਦੇ ਨਾਲ ਲੱਗੀਆਂ ਸੀਮਿੰਟ ਦੀਆਂ ਰੋਕਾਂ ਉੱਪਰ ਚੜ੍ਹ ਗਈ, ਜਿਸ ਨਾਲ ਡਰਾਈਵਰ ਖ਼ਾਦਿਮ ਹੂਸੈਨ ਅਤੇ ਨਾਲ ਬੈਠੇ ਸ਼ਾਕਰ ਮੁਹੰਮਦ ਤੇ ਇਨਸਾਦ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਪਰ ਸੂਫੀ ਗਾਇਕ ਸਰਦਾਰ ਅਲੀ ਏਅਰ ਬੈਗ ਖੁੱਲਣ ਕਰ ਕੇ ਸੱਟ ਤੋਂ ਬਚ ਗਏ।