ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 15 ਨਵੰਬਰ
ਇੱਥੇ ਦੇ ਇੱਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਸਿਟੀ ਪੁਲੀਸ ਨੇ ਪਤਨੀ ਤੇ ਸੱਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨੰਦ ਲਾਲ ਪੁੱਤਰ ਮਰਹੂਮ ਲਛਮਣ ਦਾਸ ਵਾਸੀ ਮੁਹੱਲਾ ਪ੍ਰੀਤ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਵੱਡੇ ਪੁੱਤਰ ਕਰਨ ਜੱਖੂ ਦਾ ਵਿਆਹ ਮਾਰਚ 2024 ਨੂੰ ਪੂਜਾ ਰਾਣੀ ਨਾਲ ਹੋਇਆ ਸੀ ਅਤੇ ਦੋਵੇਂ ਹਾਊਸਫੈੱਡ ਦੇ ਫਲੈਟ ’ਚ ਰਹਿੰਦੇ ਸਨ। ਦੋਵੇਂ ਆਪਸ ’ਚ ਲੜਾਈ ਝਗੜਾ ਕਰਦੇ ਸੀ। 13 ਨਵੰਬਰ ਨੂੰ ਕਰਨ ਦਾ ਫ਼ੋਨ ਆਇਆ ਕਿ ਉਸ ਦੀ ਪਤਨੀ ਤੇ ਸੱਸ ਉਸ ਨੂੰ ਕਾਫ਼ੀ ਤੰਗ ਪ੍ਰੇਸ਼ਾਨ ਕਰ ਰਹੀਆਂ ਹਨ। ਇਸ ਤੋਂ ਕੁੱਝ ਸਮੇਂ ਬਾਅਦ ਪੂਜਾ ਦਾ ਫ਼ੋਨ ਆਇਆ ਕਿ ਜੱਖੂ ਨੇ ਕਮਰੇ ’ਚ ਪੱਖੇ ਨਾਲ ਫ਼ਾਹਾ ਲੈ ਲਿਆ। ਪੁਲੀਸ ਨੇ ਪੂਜਾ ਰਾਣੀ ਪੁੱਤਰੀ ਰੋਸ਼ਨ ਲਾਲ ਵਾਸੀ ਕੁਲਾਣਾ ਤੇ ਜਸਵੀਰ ਕੌਰ ਪਤਨੀ ਰੋਸ਼ਨ ਸਿੰਘ ਵਾਸੀ ਭੁਲਾਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।