ਭੋਗਪੁਰ: ਬਲਾਕ ਭੋਗਪੁਰ ਦੇ ਸਭ ਤੋਂ ਵੱਡੇ ਪਿੰਡ ਭਟਨੂਰਾ ਲੁਬਾਣਾ ਦੇ ਸਰਬਪੱਖੀ ਵਿਕਾਸ ਕਰਨ ਲਈ ਨਵੀਂ ਚੁਣੀਂ ਪੰਚਾਇਤ ਨੂੰ ਛੇ ਲੱਖ ਰੁਪਏ ਦਾ ਚੈੱਕ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਇਆ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਪਨਬਸ ਦੇ ਡਾਇਰੈਕਟਰ ਜੀਤ ਲਾਲ ਭੱਟੀ ਨੇ ਇਹ ਚੈੱਕ ਸਰਪੰਚ ਰਾਜਵਿੰਦਰ ਕੌਰ, ਪੰਚ ਨਰਿੰਦਰ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਅਮਰੀਕ ਦਾਸ, ਪੰਚ ਬਲਕਾਰ ਸਿੰਘ, ਪੰਚ ਨਰਿੰਦਰ ਕੌਰ, ਪੰਚ ਕਮਲਜੀਤ ਕੌਰ, ਪੰਚ ਪਰਮਜੀਤ ਕੌਰ, ਪੰਚ ਰਣਜੀਤ ਕੌਰ ਨੂੰ ਸੌਂਪਿਆ। ਇਸ ਮੌਕੇ ਮਾਰਕਿਟ ਕਮੇਟੀ ਭੋਗਪੁਰ ਦੇ ਚੇਅਰਮੈਨ ਬਰਕਤ ਰਾਮ, ਪ੍ਰਧਾਨ ਬਲਵਿੰਦਰ ਭੰਡਾਰੀ, ਭੁਪਿੰਦਰ ਦੇਵ, ਮਦਨ ਸਿੰਘ, ਬਲਵਿੰਦਰ ਸਿੰਘ ਕੋਆਰਡੀਨੇਟਰ ਹਾਜ਼ਰ ਸਨ। -ਪੱਤਰ ਪ੍ਰੇਰਕ