ਗੁਰਦੇਵ ਸਿੰਘ ਗਹੂੰਣ
ਬਲਾਚੌਰ, 22 ਅਕਤੂਬਰ
ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਬਲਾਚੌਰ ਬਲਾਕ ਦੇ ਪਿੰਡ ਗਹੂੰਣ ਦੀ ਫਿਰਨੀ ਨੂੰ ਪ੍ਰੀਮਿਕਸ ਪਾ ਕੇ ਪੱਕਿਆਂ ਕਰਨ ਅਤੇ ਪਹਿਲਾਂ ਬਣੀ ਫਿਰਨੀ ਦੀ ਮੁਰੰਮਤ ਕਰਨ ਲਈ 15 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਬਲਾਚੌਰ-ਗਹੂੰਣ-ਸੁੱਧਾ ਮਾਜਰਾ ਸੜਕ ਨੂੰ ਜਲਦੀ ਹੀ 18 ਫੁੱਟ ਚੌੜੀ ਕਰਕੇ ਬਣਾਉਣ ਦਾ ਵੀ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਦੇ 8 ਬੇਘਰੇ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਸਰਟੀਫਿਕੇਟ ਅਤੇ ਦੁਆਬ ਸਪੋਰਟਸ ਐਂਡ ਵੈੱਲਫੇਅਰ ਕਲੱਬ ਗਹੂੰਣ ਨੂੰ ਜਿਮ ਲਈ ਇੱਕ ਲੱਖ ਰੁਪਏ ਦਾ ਚੈੱਕ ਵੀ ਸੌਂਪਿਆ।
ਇਸ ਮੌਕੇ ਹਰਜੀਤ ਸਿੰਘ ਜਾਡਲੀ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ, ਮਦਨ ਲਾਲ ਹੱਕਲਾ, ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਵਰਿੰਦਰ ਪਾਲ ਪੀ.ਏ., ਗੁਰਮੁਖ ਸਿੰਘ ਸਰਪੰਚ ਗਹੂੰਣ, ਜੁਝਾਰ ਸਿੰਘ ਐੱਸਈਪੀਓ, ਅਜੀਤ ਸਿੰਘ , ਬਲਵੀਰ ਸਿੰਘ, ਰਸ਼ਪਾਲ ਸਿੰਘ, ਨੰਬਰਦਾਰ ਰਾਮ ਕਿਸ਼ਨ ਅਤੇ ਪਿੰਡ ਦੇ ਹੋਰ ਪਤਵੰਤੇ ਵੀ ਮੌਜੂਦ ਸਨ।