ਪੱਤਰ ਪ੍ਰੇਰਕ
ਸ਼ਾਹਕੋਟ, 18 ਅਕਤੂਬਰ
ਇਥੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਅੱਜ ਸਿਰ ਤੇ ਮੈਲਾ ਢਾਉਣ ਵਾਲੇ 11 ਲਾਭਪਾਤਰੀਆਂ ਨੂੰ ਦੁਕਾਨਾਂ ਦੀਆਂ ਚਾਬੀਆਂ ਸੌਪ ਦਿੱਤੀਆਂ। ਨਗਰ ਪੰਚਾਇਤ ਸ਼ਾਹਕੋਟ ਨੇ 1994-95 ਵਿੱਚ ਲੇਬਰ ਆਫ ਸਕਵੈਜ਼ਰ ਸਕੀਮ ਤਹਿਤ ਸਿਰ ਤੇ ਮੈਲਾ ਢੋਣ ਵਾਲਿਆਂ ਲਈ ਕਸਬੇ ਵਿੱਚ 34 ਦੁਕਾਨਾਂ ਦੀ ਉਸਾਰੀ ਕੀਤੀ ਸੀ। ਉਨ੍ਹਾਂ ਵਿੱਚੋਂ ਹੀ ਸਲੈਚ ਰੋਡ ’ਤੇ ਉਸਾਰੀਆਂ 11 ਦੁਕਾਨਾਂ ਦੀਆਂ ਚਾਬੀਆਂ ਮੈਲਾ ਢਾਉਣ ਦਾ ਕੰਮ ਕਰਨ ਕਰਨ ਵਾਲਿਆਂ ਨੂੰ ਵਿਧਾਇਕ ਨੇ ਚਾਬੀਆਂ ਦੇ ਕੇ ਉਨ੍ਹਾਂ ਨੂੰ ਦੁਕਾਨਾਂ ਦੇ ਮਾਲਕ ਬਣਾ ਦਿੱਤਾ ਹੈ। ਵਿਧਾਇਕ ਸ਼ੇਰੋਵਾਲੀਆਨੇ ਕਿਹਾ ਕਿ ਬਾਕੀ ਲਾਭਪਾਤਰੀਆਂ ਨੂੰ ਵੀ ਜਲਦ ਹੀ ਦੁਕਾਨਾਂ ਅਲਾਟ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ, ਪਰਵੀਨ ਗਰੋਵਰ, ਬਿਕਰਮਜੀਤ ਸਿੰਘ ਬਜਾਜ, ਬੂਟਾ ਸਿੰਘ ਕਲਸੀ, ਸੋਨੂੰ ਕੰਗ, ਰੋਮੀ ਗਿੱਲ, ਮਨਦੀਪ ਸਿੰਘ ਕੋਟਲੀ, ਜਸਪ੍ਰੀਤ ਸਿੰਘ ਅਤੇ ਗੁਲਜ਼ਾਰ ਸਿੰਘ ਥਿੰਦ ਆਦਿ ਹਾਜ਼ਰ ਸਨ।
ਕੈਪਸ਼ਨ-ਵਿਧਾਇਕ ਸ਼ੇਰੋਵਾਲੀਆ ਲਾਭਪਾਤਰੀਆਂ ਨੂੰ ਦੁਕਾਨ ਦੀਆਂ ਚਾਬੀਆਂ ਸੌਂਪਦੇ ਹੋਏ। -ਫੋਟੋ: ਖੋਸਲਾ