ਐਨਪੀ. ਧਵਨ
ਪਠਾਨਕੋਟ, 31 ਮਈ
ਪਿੰਡ ਕੋਟ ਵਿੱਚ 2 ਮਹੀਨੇ ਪਹਿਲਾਂ ਹਲਕਾਏ ਕੁੱਤੇ ਦੇ ਵੱਢਣ ਨਾਲ ਜ਼ਖਮੀ ਹੋਏ ਵਿਅਕਤੀ ਦੀ ਆਖਿਰ ਮੌਤ ਹੋ ਗਈ। ਮ੍ਰਿਤਕ ਨਰਿੰਦਰ ਸਿੰਘ ਪੇਸ਼ੇ ਤੋਂ ਡਰਾਈਵਰ ਸੀ। ਇਹਤਿਆਤ ਵਜੋਂ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰ 16 ਮੈਂਬਰਾਂ ਨੇ ਅੱਜ ਸਿਵਲ ਹਸਪਤਾਲ ਵਿੱਚੋਂ ਐਂਟੀ ਰੈਬੀਜ਼ ਦੇ ਟੀਕੇ ਲਗਵਾਏ। ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਨੂੰ ਪਿੰਡ ਵਿੱਚ ਹੀ ਹਲਕਾਏ ਕੁੱਤੇ ਨੇ ਵੱਢ ਦਿੱਤਾ ਸੀ। ਉਸ ਦੇ ਭਤੀਜੇ ਸਾਹਿਲ ਨੇ ਦੱਸਿਆ ਕਿ ਚਾਚੇ ਨਰਿੰਦਰ ਸਿੰਘ ਦਾ ਕਈ ਜਗ੍ਹਾ ਇਲਾਜ ਕਰਵਾਇਆ ਗਿਆ ਪਰ ਹਾਲਤ ਵਿੱਚ ਸੁਧਾਰ ਨਾ ਹੋਇਆ। ਹਾਲਤ ਜ਼ਿਆਦਾ ਵਿਗੜਨ ’ਤੇ ਜੰਮੂ ਹਸਪਤਾਲ ਵਿੱਚ ਲਿਜਾਂਦੇ ਸਮੇਂ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਅੱਜ ਉਸ ਦਾ ਅੰਤਿਮ ਸੰਸਕਾਰ ਕਰਨ ਬਾਅਦ ਬਾਕੀ ਪਰਿਵਾਰਕ ਮੈਂਬਰਾਂ ਦੇ ਵੈਕਸੀਨੇਸ਼ਨ ਕਰਵਾਈ ਗਈ।