ਪੱਤਰ ਪ੍ਰੇਰਕ
ਜਲੰਧਰ, 1 ਨਵੰਬਰ
ਆਈਪੀਐੱਸ ਹਰਜੀਤ ਸਿੰਘ ਨੇ ਡੀਆਈਜੀ ਜਲੰਧਰ ਰੇਂਜ ਦਾ ਅਹੁਦਾ ਸੰਭਾਲ ਲਿਆ ਹੈ। ਹਰਜੀਤ ਸਿੰਘ 2010 ਬੈਚ ਦੇ ਆਈਪੀਐੱਸ ਅਧਿਕਾਰੀ ਹਨ ਜਿਨ੍ਹਾਂ ਨੂੰ ਪੰਜਾਬ ਕਾਡਰ ਅਲਾਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੇਵਾਵਾਂ ਨਿਭਾਈਆਂ ਹਨ। ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲੀਸ (ਡੀਆਈਜੀ) ਦਫ਼ਤਰ ਪੁੱਜੇ ਅਤੇ ਉਨ੍ਹਾਂ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਦੇ ਐੱਸਐੱਸਪੀ ਨਾਲ ਵੀ ਗੱਲਬਾਤ ਕੀਤੀ। ਜਾਣਕਾਰੀ ਅਨੁਸਾਰ ਹਰਜੀਤ ਸਿੰਘ ਦੇ ਅਧੀਨ ਦੋਆਬੇ ਦੇ ਤਿੰਨ ਜ਼ਿਲ੍ਹੇ ਆਉਣਗੇ, ਜਿਸ ਵਿੱਚ ਸਭ ਤੋਂ ਪਹਿਲਾਂ ਜਲੰਧਰ ਦੇਹਾਤ ਥਾਣਾ ਖੇਤਰ ਹੈ, ਦੂਜਾ ਕਪੂਰਥਲਾ-ਫਗਵਾੜਾ ਅਤੇ ਤੀਜਾ ਹੁਸ਼ਿਆਰਪੁਰ ਹੈ। ਇਸ ਤੋਂ ਪਹਿਲਾਂ ਜਲੰਧਰ ਦੇ ਡੀਆਈਜੀ ਆਈਪੀਐੱਸ ਨਵੀਨ ਸਿੰਗਲਾ ਸਨ।