ਪੱਤਰ ਪ੍ਰੇਰਕ
ਜਲੰਧਰ, 8 ਜੂਨ
ਜਲੰਧਰ ਵਿੱਚ 2009 ਬੈਚ ਦੇ ਆਈਪੀਐੱਸ ਅਧਿਕਾਰੀ ਸਵਪਨ ਸ਼ਰਮਾ ਨੇ ਅੱਜ ਦੁਪਹਿਰ ਪੁਲੀਸ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਕਮਿਸ਼ਨਰ ਦਫ਼ਤਰ ਪਹੁੰਚਦਿਆਂ ਹੀ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਅਧੀਨ ਆਉਂਦੇ ਸਾਰੇ ਵਿਭਾਗਾਂ ਦਾ ਵੇਰਵਾ ਲਿਆ ਅਤੇ ਸਬੰਧਤ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਚੋਣਾਂ ਦੌਰਾਨ ਸਵਪਨ ਸ਼ਰਮਾ ਨੂੰ ਚੋਣ ਕਮਿਸ਼ਨ ਨੇ ਅਚਾਨਕ ਬਦਲ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਤਾਇਨਾਤੀ ਬਾਕੀ ਸੀ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਸਵਪਨ ਸ਼ਰਮਾ ਦੀ ਥਾਂ ’ਤੇ ਜਲੰਧਰ ਵਿੱਚ ਆਈਪੀਐੱਸ ਰਾਹੁਲ ਐੱਸ ਨੂੰ ਤਾਇਨਾਤ ਕੀਤਾ ਗਿਆ ਸੀ। ਚੋਣਾਂ ਹੁੰਦੇ ਹੀ ਪੰਜਾਬ ਸਰਕਾਰ ਨੇ ਸਵਪਨ ਸ਼ਰਮਾ ਨੂੰ ਮੁੜ ਜਲੰਧਰ ਦੇ ਪੁਲੀਸ ਕਮਿਸ਼ਨਰ ਦੇ ਅਹੁਦੇ ’ਤੇ ਨਿਯੁਕਤ ਕਰ ਦਿੱਤਾ ਹੈ।