ਪੱਤਰ ਪ੍ਰੇਰਕ
ਫਗਵਾੜਾ, 20 ਅਕਤੂਬਰ
ਪਿੰਡ ਗੰਡਵਾਂ ਵਿੱਚ ਹੋਈਆਂ ਪੰਚਾਇਤੀ ਚੋਣਾਂ ’ਚ 34 ਸਾਲਾ ਨੌਜਵਾਨ ਆਗੂ ਮਨਜੀਤ ਮਾਨ ਦੇ ਸਿਰ ਵੋਟਰਾਂ ਵੱਲੋਂ ਸਰਪੰਚੀ ਦਾ ਤਾਜ ਸਜਾਇਆ ਗਿਆ ਹੈ। ਚੋਣ ਜਿੱਤਣ ਉਪਰੰਤ ਉਨ੍ਹਾਂ ਪੰਚਾਇਤ ਮੈਂਬਰਾਂ ਹਰਵਿੰਦਰ ਕੁਮਾਰ, ਰਾਜ ਰਾਣੀ, ਦਰਸ਼ਨਾ ਰਾਣੀ ਅਤੇ ਰਾਣੀ ਪੰਚ ਸਮੇਤ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਹਾਜ਼ਰ ਸਰਪੰਚ ਮਨਜੀਤ ਮਾਨ ਅਤੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਜਿਸ ਵਿਸ਼ਵਾਸ ਨਾਲ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜੇਤੂ ਬਣਾਇਆ ਹੈ, ਉਸ ਨੂੰ ਪੂਰੀ ਇਮਾਨਦਾਰੀ ਨਾਲ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।