ਪੱਤਰ ਪ੍ਰੇਰਕ
ਸੰਗਤ ਮੰਡੀ, 24 ਅਗਸਤ
ਥਾਣਾ ਸੰਗਤ ਅਧੀਨ ਆਉਂਦੀ ਨਰ ਸਿੰਘ ਕਲੋਨੀ ਵਿੱਚ ਨੌਜਵਾਨ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਲਿਆ। ਐੱਸਆਈ ਚੇਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਜਿੰਦਰ ਸਿੰਘ (32) ਦੀ ਪਤਨੀ ਸੋਨੂੰ ਨੇ ਪੁਲੀਸ ਕੋਲ ਲਿਖਵਾਏ ਬਿਆਨਾਂ ਵਿੱਚ ਦੋਸ਼ ਲਾਏ ਹਨ ਕਿ ਉਸ ਦੇ ਪਤੀ ਨੇ ਕੁਝ ਸਮਾਂ ਪਹਿਲਾਂ ਲਾਡੀ ਸਿੰਘ ਵਾਸੀ ਡੱਬਵਾਲੀ ਨਾਲ ਸਾਂਝੀ ਮਹਿੰਦਰਾ ਪਿੱਕਅੱਪ ਗੱਡੀ ਲਈ ਸੀ। ਬਲਜਿੰਦਰ ਸਿੰਘ ਆਰਥਿਕ ਤੰਗੀ ਦੇ ਚੱਲਦਿਆਂ ਗੱਡੀ ਦੇ ਲੋਨ ਦੀਆਂ 3-4 ਕਿਸ਼ਤਾਂ ਨਹੀ ਭਰ ਸਕਿਆ ਸੀ। ਮਗਰੋਂ ਲਾਡੀ ਸਿੰਘ 22 ਅਗਸਤ ਨੂੰ ਬਲਜਿੰਦਰ ਸਿੰਘ ਦੇ ਘਰੋਂ ਗੱਡੀ ਲੈ ਗਿਆ। ਇਸ ਕਰਕੇ ਬਲਜਿੰਦਰ ਸਿੰਘ ਪ੍ਰੇਸ਼ਾਨ ਰਹਿਣ ਲੱਗ ਪਿਆ। ਇਸੇ ਕਾਰਨ ਉਸ ਨੇ ਫਾਹਾ ਲੈ ਲਿਆ। ਥਾਣਾ ਸੰਗਤ ਦੀ ਪੁਲੀਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਡੀਸੀ ਸਿੰਘ, ਲਾਡੀ ਸਿੰਘ ਵਾਸੀ ਡੱਬਵਾਲੀ ਜ਼ਿਲ੍ਹਾ ਸਿਰਸਾ ਅਤੇ ਬਿੰਦਰ ਸਿੰਘ ਮੈਂਬਰ ਵਾਸੀ ਪਥਰਾਲਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।