ਪੱਤਰ ਪ੍ਰੇਰਕ
ਫਗਵਾੜਾ, 14 ਸਤੰਬਰ
ਇੱਥੋਂ ਦੇ ਗੁਰੂ ਹਰਗੋਬਿੰਦ ਨਗਰ ’ਚ ਸਥਿਤ ਸੇਠੀ ਮੈਡੀਕਲ ਸਟੋਰ ਦੇ ਗੱਲੇ ’ਚੋਂ ਨਕਦੀ ਚੋਰੀ ਹੋ ਗਈ।
ਹਰਿੰਦਰ ਕੌਰ ਸੇਠੀ ਨੇ ਦੱਸਿਆ ਕਿ ਅੱਜ ਸ਼ਾਮ 4 ਵਜੇ ਦੇ ਕਰੀਬ ਜਦੋਂ ਉਹ ਆਪਣੀ ਦੁਕਾਨ ’ਤੇ ਮੌਜੂਦ ਸੀ ਤਾਂ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਤੇ ਕੋਈ ਦਵਾਈ ਦੀ ਮੰਗ ਕੀਤੀ। ਜਦੋਂ ਉਹ ਦਵਾਈ ਲੈਣ ਲਈ ਕਾਊਂਟਰ ਤੋਂ ਉੱਠ ਕੇ ਗਈ ਤਾਂ ਉਹ ਦੁਕਾਨ ਦਾ ਗੱਲੇ ’ਚੋਂ ਨਕਦੀ ਲੈ ਗਏ। ਘਟਨਾ ਦੀ ਸੂਚਨਾ ਮਿਲਦੇ ਡੀ.ਐਸ.ਪੀ. ਜਸਪ੍ਰੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ।