ਸੁਭਾਸ਼ ਜੋਸ਼ੀ
ਬਲਾਚੌਰ, 7 ਅਕਤੂਬਰ
ਨਗਰ ਕੌਂਸਲ ਬਲਾਚੌਰ ਵਿੱਚ ਪੈਂਦੇ ਹੀਰੋ ਆਫ ਲਦਾਖ ਲੈਫ: ਜਨਰਲ ਬਿਕਰਮ ਸਿੰਘ ਦੇ ਜੱਦੀ ਪਿੰਡ ਸਿਆਣਾ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਹਲਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਦੇ ਯਤਨਾਂ ਨਾਲ ਪੂਰੀ ਹੋਈ। ਮੁੱਖ ਮੰਤਰੀ ਪੰਜਾਬ ਵਿਕਾਸ ਫੰਡਾਂ ਵਿੱਚੋਂ 1 ਕਰੋੜ 70 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ ਜਿਸ ਨਾਲ ਜਲਦੀ ਹੀ ਪਿੰਡ ਸਿਆਣਾ ਦੀ ਕਾਇਆ ਕਲਪ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਸਲ ਬਲਾਚੌਰ ਦੇ ਪ੍ਰਧਾਨ ਨਰਿੰਦਰ ਘਈ ਵਲੋਂ ਪਿੰਡ ਸਿਆਣਾ ਵਿਖੇ ਰੱਖੀ ਇੱਕ ਨੁੱਕੜ ਮੀਟਿੰਗ ਦੌਰਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੀਰੋ ਆਫ ਲਦਾਖ ਲੈਫ:ਜਨਰਲ ਬਿਕਰਮ ਸਿੰਘ ਦਾ ਜੱਦੀ ਪਿੰਡ ਸਿਆਣਾ ਹੈ। ਉਹਨਾਂ ਆਖਿਆ ਕਿ ਰਾਜਿੰਦਰਾ ਪੈਟਰੋਲ ਪੰਪ ਤੋਂ ਲੈ ਕੇ ਬਿਕਰਮ ਸਿੰਘ ਦੇ ਬੁੱਤ ਤੱਕ ਅਤੇ ਉਸ ਤੋਂ ਅੱਗੇ ਸਰਕਾਰੀ ਸਕੂਲ ਤੱਕ ਸੜਕ ਦੇ ਬਰਮਾਂ ਉਪਰ ਇੰਟਰਲਾਕ ਲਗਾ ਕੇ ਇਸ ਸਥਾਨ ਨੂੰ 30 ਲੱਖ ਰੁਪਏ ਮਨਜ਼ੂਰ ਸ਼ੁਦਾ ਗਰਾਂਟ ਦੀ ਰਾਸ਼ੀ ਨਾਲ ਹੋਰ ਵੀ ਸੁੰਦਰ ਬਣਾਇਆ ਜਾਵੇਗਾ।