ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਜਲੰਧਰ ਦੀ ਸੀਆਈਏ ਸਟਾਫ ਪੁਲੀਸ ਨੇ ਦੜਾ ਸੱਟਾ ਲਗਾਉਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਪਾਸੋ 15,330 ਰੁਪਏ ਬਰਾਮਦ ਕੀਤੇ ਹਨ। ਇੰਚਾਰਜ ਐੱਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਫਗਵਾੜਾ ਗੇਟ ਲਾਗੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਫਗਵਾੜਾ ਗੇਟ ਦੀ ਗਲੀ ਵਿੱਚ ਸਰਕਾਰੀ ਲਾਟਰੀ ਦੀ ਦੁਕਾਨ ਵਿੱਚ ਕੁੱਝ ਲੋਕ 100 ਰੁਪਏ ਬਦਲੇ 500 ਰੁਪਏ ਦੇਣ ਦੀਆਂ ਆਵਾਜ਼ਾ ਲਗਾ ਰਹੇ ਹਨ। ਇਸ ਦੁਕਾਨ ’ਤੇ ਛਾਪਾ ਮਾਰਿਆ ਗਿਆ ਤਾਂ ਉਥੋਂ ਹਰਮਿੰਦਰ ਸਿੰਘ ਉਰਫ ਮਨੂੰ ਵਾਸੀ ਰਾਸਤਾ ਮੁਹੱਲਾ ਜਲੰਧਰ, ਹਰੀਸ਼ ਕੁਮਾਰ ਵਾਸੀ ਮਖਦੂਮਪੂਰਾ ਜਲੰਧਰ, ਸੁਦੇਸ਼ ਕੁਮਾਰ ਵਾਸੀ ਸ਼ਿਵਰਾਜਗੜ੍ਹ ਜਲੰਧਰ ਪਾਸੋਂ ਨਕਦੀ, ਲੈਪਟੈਪ ਅਤੇ ਪ੍ਰਿੰਟਰ ਤੇ ਪਰਚੀਆਂ ਬਰਾਮਦ ਹੋਈਆਂ।