ਤਲਵਾੜਾ: ਇੱਥੇ ਵਣ ਵਿਭਾਗ ਦੇ ਅਮਲੇ ਨੇ ਸਰਕਾਰੀ ਜੰਗਲ ’ਚੋਂ ਖ਼ੈਰ ਦੀ ਲੱਕੜ ਚੋਰੀ ਕਰਨ ਦੇ ਦੋਸ਼ ਹੇਠ ਮਾਮੇ ਭਾਣਜੇ ਨੂੰ ਕਾਬੂ ਕੀਤਾ ਹੈ। ਵਣ ਰੇਂਜ ਨੰਬਰ -1 ਦੇ ਗਾਰਡ ਪਵਨ ਕੁਮਾਰ ਨੇ ਦੱਸਿਆ ਕਿ ਬਿੰਦਰਾਵਣ ਦੇ ਸਰਕਾਰੀ ਜੰਗਲ ’ਚ ਗਸ਼ਤ ਦੌਰਾਨ ਇੱਕ ਮਾਰੂਤੀ ਕਾਰ ਨੂੰ ਸੁੰਨਸਾਨ ਹਾਲਤ ਵਿੱਚ ਖੜ੍ਹੀ ਦੇਖਿਆ, ਕਾਰ ਦੀ ਜਾਂਚ ਕਰਨ ’ਤੇ ਉਸ ਵਿੱਚੋਂ ਤਿੰਨ ਖੈਰ ਦੇ ਮੋਛੇ ਬਰਾਮਦ ਹੋਏ, ਜੋ ਸਰਕਾਰੀ ਜੰਗਲ ’ਚੋਂ ਵੱਢੇ ਗਏ ਸਨ, ਮੁਲਜ਼ਮ ਵਣ ਵਿਭਾਗ ਦੇ ਕਰਮਚਾਰੀਆਂ ਨੂੰ ਆਪਣੇ ਵੱਲ ਆਉਂਦਾ ਦੇਖ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ, ਜੰਗਲਾਤ ਤੇ ਪੁਲੀਸ ਵਿਭਾਗ ਦੇ ਸਾਂਝੇ ਯਤਨਾਂ ਤੋਂ ਬਾਅਦ ਉੁਕਤ ਮੁਲਜ਼ਮ ਕਾਬੂ ਕਰ ਲਏ, ਜਿਨ੍ਹਾਂ ਦੀ ਪਛਾਣ ਕਲਕ ਦੇਵ ਪੁੱਤਰ ਕਿੱਕਰ ਸਿੰਘ ਵਾਸੀ ਰਜਵਾਲ ਥਾਣਾ ਤਲਵਾੜਾ ਅਤੇ ਅਮਿਤ ਕੁਮਾਰ ਪੁੱਤਰ ਰਮੇਸ਼ ਚੰਦ ਵਾਸੀ ਰਿਆਲੀ, ਜ਼ਿਲ੍ਹਾ ਕਾਂਗੜਾ (ਹਿ.ਪ੍ਰ.) ਵਜੋਂ ਹੋਈ । -ਪੱਤਰ ਪ੍ਰੇਰਕ