ਪਾਲ ਸਿੰਘ ਨੌਲੀ
ਜਲੰਧਰ,24 ਸਤੰਬਰ
ਲਗਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਦੋਆਬੇ ਵਿੱਚ ਸਵੇਰ ਤੋਂ ਰੁਕ-ਰੁਕ ਪੈ ਰਹੇ ਮੀਂਹ ਕਾਰਨ ਪੱਕਣ ’ਤੇ ਆਈ ਝੋਨੇ ਦੀ ਫਸਲ ਦੀ ਵਾਢੀ ਲੇਟ ਹੋਣ ਦੀ ਸੰਭਾਵਨਾ ਬਣ ਗਈ ਹੈ। ਕਈ ਮੰਡੀਆਂ ਵਿੱਚ ਤਾਂ ਝੋਨੇ ਦੀ ਆਮਦ ਵੀ ਸ਼ੁਰੂ ਹੋ ਚੁੱਕੀ ਹੈ ਪਰ ਮੀਂਹ ਕਾਰਨ ਸਾਰਾ ਕੁਝ ਗੜਬੜਾ ਗਿਆ ਹੈ।ਉਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਪੈ ਰਹੇ ਮੀਂਹ ਕਾਰਨ ਫਿਕਰਮੰਦੀ ਜ਼ਾਹਿਰ ਕੀਤੀ ਹੈ।ਖੇਤੀਬਾੜੀ ਅਫਸਰ ਡਾ: ਨਰੇਸ਼ ਗੁਹਲਾਟੀ ਨੇ ਦੱਸਿਆ ਕਿ ਝੋਨੇ ਦੀ ਫਸਲ ਪੱਕ ਚੁੱਕੀ ਹੈ। ਦੋਆਬੇ ਵਿੱਚ ਤਾਂ ਝੋਨਾ ਲੇਟ ਪੱਕਦਾ ਹੈ ਪਰ ਅੰਮ੍ਰਿਤਸਰ ਤੇ ਮਾਝੇ ਦੇ ਹੋਰ ਇਲਾਕਿਆਂ ਝੋਨਾ ਵੱਢਿਆ ਜਾ ਰਿਹਾ ਹੈ। ਪੱਕੀ ਫਸਲ `ਤੇ ਜਦੋਂ ਮੀਂਹ ਪੈਂਦਾ ਹਾਂ ਕਿਸਾਨਾਂ ਦੇ ਫਿਕਰ ਵੀ ਵੱਧ ਜਾਂਦੇ ਹਨ ਉਨ੍ਹਾਂ ਦੀ ਸਾਰੀ ਮਿਹਨਤ ਰੁੜ੍ਹ ਜਾਂਦੀ ਹੈ।ਦੋਆਬੇ ਵਿੱਚ ਤਾਂ ਝੋਨਾ ਲੇਟ ਪੱਕਦਾ ਹੈ ਪਰ ਅੰਮ੍ਰਿਤਸਰ ਤੇ ਮਾਝੇ ਦੇ ਹੋਰ ਇਲਾਕਿਆਂ ਝੋਨਾ ਵੱਢਿਆ ਜਾ ਰਿਹਾ ਹੈ। ਪੱਕੀ ਫਸਲ `ਤੇ ਜਦੋਂ ਮੀਂਹ ਪੈਂਦਾ ਹਾਂ ਕਿਸਾਨਾਂ ਦੇ ਫਿਕਰ ਵੀ ਵੱਧ ਜਾਂਦੇ ਹਨ ਉਨ੍ਹਾਂ ਦੀ ਸਾਰੀ ਮਿਹਨਤ ਰੁੜ੍ਹ ਜਾਂਦੀ ਹੈ।
ਨੌਜਵਾਨ ਕਿਸਾਨ ਜੋਗਾ ਸਿੰਘ ਚੱਕ ਚੇਲਾ ਨੇ ਦੱਸਿਆ ਕਿ ਮੀਂਹ ਨੂੰ ਹਮੇਸ਼ਾਂ ਫਸਲੇ ਲਈ ਲਾਹੇਵੰਦ ਮੰਨਿਆ ਜਾਂਦਾ ਹੈ ਪਰ ਜਦੋਂ ਬੇਮੌਸਮਾ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਦੀ ਜਾਨ ਵੀ ਮੁੱਠੀ ਵਿੱਚ ਆ ਜਾਂਦੀ ਹੈ।
ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਪੈਣ ਕਾਰਨ ਬੇਟ ਦੇ ਇਲਾਕੇ ਵਿੱਚ ਤਾਂ ਪਹਿਲਾਂ ਹੀ ਝੋਨਾ ਲੇਟ ਵੱਢਿਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਹਵਾ ਚੱਲਣ ਨਾਲ ਜੇ ਝੋਨਾ ਡਿੱਗ ਪੈਂਦਾ ਹਾਂ ਤਾਂ ਕੰਬਾਈਨ ਵਾਲਾ ਵੀ ਰੇਟ ਵੱਧ ਮੰਗਦਾ ਹੈ।ਵੱਢੀ ਪੱਛੜਨ ਨਾਲ ਦੂਜੀਆਂ ਫਸਲਾਂ ਦੀ ਬਿਜਾਈ `ਤੇ ਵੀ ਅਸਰ ਪੈਂਦਾ ਹੈ।
ਭੁਲੱਥ(ਦਲੇਰ ਸਿੰਘ ਚੀਮਾ): ਬੀਤੀ ਰਾਤ ਤੋਂ ਪੈ ਰਹੇ ਮੀਂਹ ਨੇ ਜਿੱਥੇ ਕਿਸਾਨਾਂ ਦੀਆਂ ਦੀਆ ਦਿੱਕਤਾ ਵਧਾ ਦਿਤੀਆਂ ਗਈਆਂ ਹਨ ਉਥੇ ਮੌਸਮ ਵਿੱਚ ਬਦਲਾਅ ਮਹਿਸੂਸ ਕੀਤਾ ਜਾ ਰਿਹਾ ਹੈ। ਇਲਾਕਾ ਭੁਲੱਥ ਝੋਨੇ ਤੇ ਬਾਸਮਤੀ ਦੀ ਕਾਸ਼ਤ ਕਰਕੇ ਜਾਣਿਆ ਜਾਂਦਾ ਹੈ ਤੇ ਨਡਾਲਾ, ਭੁਲੱਥ, ਬੇਗੋਵਾਲ ਕਸਬਿਆਂ ਨੇੜਲੇ ਪਿੰਡਾਂ ਵਿਚ ਸਬਜ਼ੀਆਂ ਬੀਜੀਆਂ ਜਾਂਦੀਆਂ ਹਨ। ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਅਗੇਤੀ ਫ਼ਸਲ ਮੰਡੀਆਂ ਵਿੱਚ ਆ ਰਹੀ ਹੈ, ਮੀਂਹ ਨੇ ਝੋਨੇ ਦੀ ਕਟਾਈ ਪ੍ਰਭਾਵਿਤ ਕਰ ਦਿੱਤੀ ਹੈ।