ਫਗਵਾੜਾ: ਦਰਬਾਰ ਸਾਬਰ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਮੰਮੀ ਸ਼ੀਲਾ ਮਹੰਤ ਸਾਬਰੀ ਮੁਹੱਲਾ ਭਗਤਪੁਰਾ ਫਗਵਾੜਾ ਵਿੱਚ ਦਰਬਾਰ ਦੇ ਗੱਦੀਨਸ਼ੀਨ ਮਾਈ ਸੋਨੀਆ ਮਹੰਤ ਦੀ ਅਗਵਾਈ ਹੇਠ ਸਾਲਾਨਾ ਉਰਸ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਤੇ ‘ਆਪ’ ਆਗੂ ਹਰਨੂਰ ਸਿੰਘ ਦਰਬਾਰ ’ਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਸਮੂਹ ਹਾਜ਼ਰੀਨ ਨੂੰ ਸਾਲਾਨਾ ਉਰਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਰਸ ਤੇ ਮੇਲੇ ਅਮੀਰ ਪੰਜਾਬੀ ਵਿਰਸੇ ਦਾ ਅਤੁੱਟ ਅੰਗ ਹਨ। ਇਨ੍ਹਾਂ ਨੂੰ ਰਲ ਮਿਲ ਕੇ ਮਨਾਉਣਾ ਹੀ ਮਜ਼ਬੂਤ ਸੱਭਿਆਚਾਰਕ ਸਾਂਝ ਦੀ ਪਛਾਣ ਹੈ। ਇਸ ਮੌਕੇ ਪ੍ਰਿਤਪਾਲ ਕੌਰ ਤੁਲੀ ਤੇ ਹਰਿੰਦਰ ਕੌਰ ਵੀ ਸ਼ਾਮਲ ਸਨ। -ਪੱਤਰ ਪ੍ਰੇਰਕ