ਹੁਸ਼ਿਆਰਪੁਰ: ਰਿਆਤ ਬਾਹਰਾ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀ ਵਿਸ਼ਾਲ ਜਸਵਾਲ ਨੇ ਭਾਰਤ ਸਰਕਾਰ ਵਲੋਂ ਕਰਵਾਏ ਗਏ ਇੰਡੀਆ ਸਕਿੱਲਜ਼-2021 ਵਿਚ ਐੱਮ.ਕੈਡ (ਮਕੈਨੀਕਲ ਡਿਜ਼ਾਈਨ ਕੈਡ) ਮੁਕਾਬਲਿਆਂ ਵਿਚ ਚਾਂਦੀ ਦਾ ਤਗਮਾ ਹਾਸਿਲ ਕਰਕੇ ਰਿਆਤ ਬਾਹਰਾ ਗਰੁੱਪ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਡਾ. ਐੱਚ.ਪੀ.ਐੱਸ ਧਾਮੀ ਨੇ ਦੱਸਿਆ ਕਿ ਵਿਸ਼ਾਲ ਨੇ ਇਸ ਤੋਂ ਪਹਿਲਾਂ ਰਾਜ ਪੱਧਰੀ ਮੁਕਾਬਲਿਆਂ ਵਿਚ ਸੋਨੇ ਦਾ ਤਗਮਾ ਜਿੱਤਿਆ ਸੀ, ਜਿਸ ਤੋਂ ਬਾਅਦ ਉਸ ਨੇ ਖੇਤਰੀ ਪੱਧਰ ’ਤੇ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਮਕੈਨੀਕਲ ਵਿਭਾਗ ਦੇ ਇੰਚਾਰਜ ਗੌਰਵ ਪਰਾਸ਼ਰ ਨੇ ਦੱਸਿਆ ਕਿ ਵਿਸ਼ਾਲ ਦਾ ਅਗਲਾ ਟੀਚਾ ਬੰਗਲੁਰੂ ਵਿੱਚ ਹੋਣ ਵਾਲੇ ਕੌਮੀ ਪੱਧਰ ਦੇ ਮੁਕਾਬਲੇ ਨੂੰ ਜਿੱਤਣਾ ਹੈ। -ਪੱਤਰ ਪ੍ਰੇਰਕ