ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 19 ਜੁਲਾਈ
ਵੋਟਰ ਕਾਰਡ ਸਬੰਧਤ ਵੋਟਰਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦਿਆਂ ਜ਼ਿਲ੍ਹੇ ਵਿੱਚ ਵੋਟਰ ਕਾਰਡ ਬੂਥ ਲੈਵਲ ਅਫਸਰ ਰਾਹੀਂ ਵੋਟਰਾਂ ਨੂੰ ਦਸਤੀ ਦੇਣ ਬਜਾਏ ਸਪੀਡ ਪੋਸਟ ਰਾਹੀਂ ਘਰ-ਘਰ ਭੇਜੇ ਜਾਣਗੇ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਵੋਟਰ ਕਾਰਡ ਉਨ੍ਹਾਂ ਦੇ ਇਲਾਕੇ ਦੇ ਬੀ.ਐਲ.ਓਜ਼ ਰਾਹੀਂ ਤਕਸੀਮ ਕੀਤੇ ਜਾਣ ਦੀ ਬਜਾਏ ਡਾਕ ਜ਼ਰੀਏ ਉਨ੍ਹਾਂ ਦੇ ਘਰੇਲੂ ਪਤੇ ’ਤੇ ਭੇਜੇ ਜਾਣਗੇ। ਇਹ ਵੋਟਰ ਕਾਰਡ ਵੋਟਰ ਦੇ ਪਤੇ ’ਤੇ ਵਿਸ਼ੇਸ਼ ਲਿਫਾਫੇ ਵਿੱਚ ਭੇਜੇ ਜਾਣਗੇ।