ਪੱਤਰ ਪ੍ਰੇਰਕ
ਕਰਤਾਰਪੁਰ, 24 ਦਸੰਬਰ
ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਸਾਲਾਨਾ ਪੈਦਲ ਯਾਤਰਾ ਗੁਰਦੁਆਰਾ ਤਸੰਤ ਬਾਬਾ ਮੰਗਲ ਸਿੰਘ ਨਿਹੰਗ ਸਿੰਘਾਂ ਤੋ ਆਰੰਭ ਹੋ ਕੇ ਕਰਤਾਰਪੁਰ ਪਹੁੰਚੀ। ਸ਼ਹੀਦਾ ਨੂੰ ਸਮਰਪਿਤ ਪੈਦਲ ਯਾਤਰਾ ਸਤਨਾਰਾਇਣ ਬਾਜ਼ਾਰ, ਮੁਹੱਲਾ ਜੱਟਪੁਰਾ, ਮਾਡਲ ਟਾਊਨ, ਅਜੀਤ ਨਗਰ, ਕਾਦੁਪੁਰ, ਦਬੁਰਜੀ, ਫਾਜ਼ਿਲਪੁਰ, ਪੱਤੜ ਕਲਾਂ ਤੋਂ ਹੁੰਦਿਆਂ ਗੁਰਦੁਆਰਾ ਸਾਹਿਬ ਮਾਤਾ ਗੁਜਰ ਜੀ ਕਰਤਾਰਪੁਰ ਵਿਚ ਸਮਾਪਤ ਹੋਈ। ਰਸਤੇ ਵਿੱਚ ਸੰਗਤ ਨੇ ਫੁੱਲਾਂ ਦੀ ਵਰਖਾ ਕਰ ਕੇ, ਸੁਆਗਤੀ ਗੇਟ ਬਣਾ ਕੇ ਸਵਾਗਤ ਕੀਤਾ।
ਯਾਤਰਾ ਪ੍ਰਬੰਧਕ ਜਸਪਾਲ ਸਿੰਘ ਖੁਰਾਣਾ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਸੁਰਿੰਦਰਪਾਲ ਸਿੰਘ, ਸੁਰਜੀਤ ਸਿੰਘ ਵਿੱਕੀ, ਰਛਪਾਲ ਸਿੰਘ, ਜੋਧ ਸਿੰਘ ਅਤੇ ਲਖਬੀਰ ਸਿੰਘ ਸ਼ਾਹੀ ਨੇ ਦੱਸਿਆ ਕਿ ਗੁਰੂ ਸਾਹਿਬਾਨ ਤੇ ਸ਼ਹੀਦਾਂ ਦੀਆਂ ਜੀਵਨੀਆਂ ਮਾਨਵਤਾ ਲਈ ਪ੍ਰੇਰਨਾਸ੍ਰੋਤ ਹਨ। ਨੌਜਵਾਨਾਂ ਨੂੰ ਇਤਿਹਾਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਯਾਤਰਾ ਦੌਰਾਨ ਸ਼ਬਦ ਚੌਕੀ ਜਥਾ ਦੇ ਸੇਵਕਾਂ ਨੇ ਸ਼ਬਦ ਕੀਰਤਨ ਕੀਤਾ।
ਯਾਤਰਾ ਦੇ ਗੁਰਦੁਆਰਾ ਮਾਤਾ ਗੁਜਰੀ ਜੀ ਪਹੁੰਚਣ ਉਪਰੰਤ ਬਾਬਾ ਦਿਲਬਾਗ ਸਿੰਘ, ਭਾਈ ਰਣਜੀਤ ਸਿੰਘ ਕਾਹਲੋਂ, ਜਥੇਦਾਰ ਸੇਵਾ ਸਿੰਘ, ਹਰਵਿੰਦਰ ਸਿੰਘ ਰਿੰਕੂ, ਬਲਵਿੰਦਰ ਸਿੰਘ, ਭਾਈ ਜੀਤ ਸਿੰਘ ਅਤੇ ਸਮੂਹ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਸੁਆਗਤ ਕੀਤਾ।