ਫਗਵਾੜਾ:
ਬੈਂਕ ’ਚ ਕੰਮ ਕਰਦੀ ਮਹਿਲਾ ਦਾ ਪਰਸ ਖੋਹ ਕੇ ਲੈ ਜਾਣ ਦੇ ਸਬੰਧ ’ਚ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 379-ਬੀ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਹਰਿੰਦਰ ਕੌਰ ਪਤਨੀ ਦੇਵਾਂਸ਼ੂ ਹਾਲ ਵਾਸੀ ਰਾਜਨ ਬੇਦੀ ਮੁਹੱਲਾ ਬੇਦੀਆਂ ਮੇਹਲੀ ਗੇਟ ਨੇ ਦੱਸਿਆ ਕਿ ਉਹ ਯੂਨੀਅਨ ਬੈਂਕ ’ਚ ਕੰਮ ਕਰਦੀ ਹੈ ਤੇ ਆਪਣੀ ਦੋਸਤ ਨੂੰ ਮਿਲਣ ਲਈ ਮਾਡਲ ਟਾਊਨ ਜਾ ਰਹੀ ਸੀ ਕਿ ਜਦੋਂ ਉਹ ਗਲੈਮਲ ਵਿਲਾ ਨਜ਼ਦੀਕ ਪੁੱਜੀ ਤਾਂ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਆਏ ਤੇ ਉਸਦਾ ਪਰਸ ਖੋਹ ਕੇ ਫ਼ਰਾਰ ਹੋ ਗਏ। -ਪੱਤਰ ਪ੍ਰੇਰਕ