ਪੱਤਰ ਪ੍ਰੇਰਕ
ਜਲੰਧਰ, 7 ਜੁਲਾਈ
ਜ਼ਿਮਨੀ ਚੋਣ ਦੌਰਾਨ ਚੌਕਸੀ ਦੇ ਬਾਵਜੂਦ ਇਥੇ ਬਬਰੀਕ ਚੌਕ ਨੇੜੇ ਲੁਟੇਰੇ ਨੇੇ ਔਰਤ ਦੀਆਂ ਵਾਲੀਆਂ ਝਪਟ ਲਈਆਂ। ਬਬਰੀਕ ਚੌਕ ਨੇੜੇ ਨਿਊ ਕਰਤਾਰ ਨਗਰ ਦੇ ਰਹਿਣ ਵਾਲੇ ਨਰਿੰਦਰ ਕੁਮਾਰ ਭੋਲਾ ਨੇ ਦੱਸਿਆ ਕਿ ਉਹ ਸਵੇਰੇ ਕਰੀਬ 10 ਵਜੇ ਆਪਣੀ ਪਤਨੀ ਨਾਲ ਘਰੋਂ ਨਿਕਲਿਆ ਸੀ। ਇਸ ਦੌਰਾਨ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਸਵਾਰ ਲੁਟੇਰਾ ਆਇਆ। ਉਹ ਅਜੇ ਆਪਣੇ ਘਰ ਦੇ ਬਾਹਰ ਹੀ ਸੀ ਕਿ ਲੁਟੇਰੇ ਨੇ ਉਸ ਦੀ ਪਤਨੀ ਦੇ ਕੰਨਾਂ ਤੋਂ ਵਾਲੀਆਂ ਝਪਟ ਲਈਆਂ। ਨਰਿੰਦਰ ਕੁਮਾਰ ਭੋਲਾ ਨੇ ਦੱਸਿਆ ਕਿ ਲੁੱਟ-ਖੋਹ ਦੌਰਾਨ ਉਸ ਨੇ ਤੁਰੰਤ ਮੁਲਜ਼ਮਾਂ ਦਾ ਪਿੱਛਾ ਕੀਤਾ ਪਰ ਉਹ ਫਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਉਸ ਦੇ ਪਰਿਵਾਰ ਦੀਆਂ ਦੋ ਔਰਤਾਂ ਨੂੰ ਲੁੱਟ ਲਿਆ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।