ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਮਈ
ਇਥੋਂ ਦੀ ਇਨਕਮ ਟੈਕਸ ਕਲੋਨੀ ਵਿਚ ਸਟਾਰਟ ਖੜ੍ਹੀ ਇਨੋਵਾ ਨੂੰ ਇਕ ਨੌਜਵਾਨ ਲੈ ਕੇ ਫ਼ਰਾਰ ਹੋ ਗਿਆ। ਇਨੋਵਾ ਵਿਚ ਗੱਡੀ ਦੀ ਮਾਲਕਣ ਬਜ਼ੁਰਗ ਔਰਤ ਬੈਠੀ ਹੋਈ ਸੀ ਪਰ ਉਸ ਦਾ ਡਰਾਈਵਰ ਗੱਡੀ ਖੜ੍ਹੀ ਕਰਕੇ ਮੋਬਾਈਲ ਦੀ ਦੁਕਾਨ ਗਿਆ ਸੀ। ਜਿਹੜਾ ਨੌਜਵਾਨ ਗੱਡੀ ਲੈ ਕੇ ਫ਼ਰਾਰ ਹੋਇਆ ਉਸ ਨੇ ਬਜ਼ੁਰਗ ਔਰਤ ਨੂੰ ਰਸਤੇ ਵਿਚ ਲਾਹ ਦਿੱਤਾ ਤੇ ਉਸ ਦਾ ਮੋਬਾਈਲ ਨੰਬਰ ਵੀ ਲੈ ਲਿਆ ਤੇ ਇਹ ਕਿਹਾ ਕਿ ਉਹ ਭਲ੍ਹਕੇ ਗੱਡੀ ਵਾਪਸ ਕਰ ਦੇਵੇਗਾ। ਪੁਲੀਸ ਨੇ ਇਨੋਵਾ ਦੇ ਡਰਾਈਵਰ ਗੋਪੀ ਕਨੌਜੀਆ ਤੋਂ ਪੁੱਛਗਿੱਛ ਕੀਤੀ। ਡਰਾਈਵਰ ਨੇ ਦੱਸਿਆ ਕਿ ਉਹ ਮਾਡਲ ਟਾਊਨ ਦੇ ਗੀਤਾ ਮੰਦਰ ਨੇੜੇ ਰਹਿਣ ਵਾਲੀ 75 ਸਾਲਾ ਬਲਵੀਰ ਕੌਰ ਨੂੰ ਲੈ ਕੇ ਬਜ਼ਾਰ ਆਇਆ ਸੀ। ਘਟਨਾ ਬਾਅਦ ਪੁਲੀਸ ਨੂੰ ਭਾਜੜਾਂ ਪੈ ਗਈਆਂ।