ਡਾ. ਵਨੀਤਾ
ਸਾਹਤਿ ਜਗਤ
ਅਗਸਤ 2023 ’ਚ ਸਾਹਤਿ ਅਕਾਦਮੀ ਦਿੱਲੀ ਵੱਲੋਂ ‘ਉਨਮੇਸ਼ਾ’ ਅੰਤਰਰਾਸ਼ਟਰੀ ਸਾਹਤਿ ਉਤਸਵ ਭੋਪਾਲ ਵਿਚ ਮਨਾਇਆ ਗਿਆ। ਉਨਮੇਸ਼ਾ ਦਾ ਅਰਥ ਹੁੰਦਾ ਹੈ ਅਭੀਵਿਅਕਤੀ, ਖਿੜਣਾ ਜਾਂ ਫੁੱਟਣਾ ਆਦਿ। ਇਸ ਉਤਸਵ ਵਿਚ ਵੱਖ-ਵੱਖ ਤਰ੍ਹਾਂ ਦੇ, ਵੱਖ-ਵੱਖ ਧਰਮਾਂ, ਉਮਰ, ਜਾਤੀ, ਭਾਸ਼ਾ ਅਤੇ ਭਾਵਾਂ ਦੇ ਅਦੀਬਾਂ ਨੂੰ ਸੱਦਾ ਦਿੱਤਾ ਗਿਆ। ਸਮੂਹ ਮਨੁੱਖਤਾ ਦੇ ਭਾਵਾਂ, ਵਿਚਾਰਾਂ ਅਤੇ ਵਿਚਾਰਧਾਰਾਵਾਂ ਨੂੰ ਇਨ੍ਹਾਂ ਚਾਰ ਦਿਨਾਂ ਵਿਚ ਸਾਹਤਿ ਦੀ ਹਰੇਕ ਵਿਧਾ ਵਿਚ 75 ਪ੍ਰੋਗਰਾਮਾਂ ਵਿਚ ਪੇਸ਼ ਕੀਤਾ ਗਿਆ ਜਿਸ ਵਿਚ ਵੰਨ-ਸੁਵੰਨਤਾ ਆਪੋ-ਅਪਣੇ ਜਮਾਲ-ਜਲਾਲ ਸੰਗ ਪੇਸ਼ ਹੋਈ। ਪਿਛਲੇ ਵਰ੍ਹੇ ਇਹ ਉਤਸਵ ਸ਼ਿਮਲਾ ਵਿਖੇ ਮਨਾਇਆ ਗਿਆ ਸੀ। ਇਸ ਵਾਰ ਦੇ ਉਤਸਵ ਵਿਚ 24 ਭਾਸ਼ਾਵਾਂ ਦੀਆਂ ਬੋਲੀਆਂ, ਉਪ-ਬੋਲੀਆਂ, ਟ੍ਰਾਂਸਜੈਡਰ ਅਤੇ ਕਬੀਲਾਈ ਅਦੀਬਾਂ ਨੇ ਕੁੱਲ 103 ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚ ਪੂਰੇ ਵਿਸ਼ਵ ਵਿਚੋਂ ਸ਼ਿਰਕਤ ਕੀਤੀ। ਇੱਥੇ ਮੈਂ 3 ਤਾਰੀਕ ਨੂੰ 4 ਵਜੇ ਦੇ ਸੈਸ਼ਨ ਵਿਚ ਪੇਸ਼ ਕੀਤੀਆਂ ਗਈਆਂ ਮਰਾਠੀ ਸ਼ਾਇਰਾ ਕਲਪਨਾ ਦੁਧਾਲ ਦੀਆਂ ਕਵਤਿਾਵਾਂ ਸਾਂਝੀਆਂ ਕਰ ਰਹੀ ਜਿਸ ਨੇ ਸਭ ਤੋਂ ਵੱਧ ਮੈਨੂੰ ਧੂਹ ਪਾਈ।
ਕਲਪਨਾ ਦੀਆਂ ਦੋ ਕਾਵਿ ਪੁਸਤਕਾਂ ‘ਸਜਿਰ ਕਰ ਮਹਨਤੇਅ ਮਾਟੀ’ ਅਤੇ ‘ਧੱਗ ਅਸਤੇਚ ਆਸਪਾਸ’ ਨੂੰ ਅਨੇਕਾਂ ਰਾਜਸੀ ਪੁਰਸਕਾਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿਚ ਵਿਸ਼ਾਖਾ ਪੁਰਸਕਾਰ, ਬਹਿਨਾਬਾਈ ਚੌਧਰੀ ਪੁਰਸਕਾਰ ਅਤੇ ਸ਼ੀਲਾ ਸਿਪਤਿਕਰ ਪੁਰਸਕਾਰ ਆਦਿ ਸ਼ਾਮਲ ਹਨ। ਸ਼ਾਇਰਾ ਦੀਆਂ ਰਚਨਾਵਾਂ ਮੁੰਬਈ ਵਿਸ਼ਵਵਿਦਿਆਲੇ, ਸਾਵਤਿ੍ਰੀ ਬਾਈ ਫੂਲੇ ਪੂਣੇ ਵਿਸ਼ਵਵਿਦਿਆਲੇ ਪੁਣੇ, ਐੱਸ.ਆਰ.ਟੀ.ਐਮ. ਵਿਸ਼ਵਵਿਦਿਆਲੇ ਨਾਂਦੇੜ, ਦੇਵੀ ਅਹਿਲਯਾ ਵਿਸ਼ਵਵਿਦਿਆਲੇ ਇੰਦੌਰ, ਮੱਧ ਪ੍ਰਦੇਸ਼ ਦੇ ਪਾਠਕ੍ਰਮ ਵਿਚ ਸ਼ਾਮਲ ਹਨ। ਇਨ੍ਹਾਂ ਕਵਤਿਾਵਾਂ ਦਾ ਮਰਾਠੀ ਤੋਂ ਹਿੰਦੀ ਅਨੁਵਾਦ ਸੁਨੀਤਾ ਡਾਗਾ (ਅਤੇ ਪੰਜਾਬੀ ਅਨੁਵਾਦ ਲੇਖਿਕਾ) ਨੇ ਕੀਤਾ ਹੈ।
ਕਲਪਨਾ ਦੁਧਾਲ ਘਰ ਗ੍ਰਹਿਸਥੀ ਸੰਭਾਲਣ ਵਾਲੀ ਸੁਚੱਜੀ ਕਿਸਾਨ ਔਰਤ ਹੈ। ਦੋ ਬੱਚਿਆਂ ਦੀ ਮਾਂ ਹੈ। ਉਸ ਦੀ ਧੀ ਐਮ.ਕਾੱਮ. ਕਰ ਰਹੀ ਹੈ ਅਤੇ ਬੇਟਾ ਇੰਜਨੀਅਰਿੰਗ ਦੇ ਪਹਿਲੇ ਵਰ੍ਹੇ ਵਿਚ ਹੈ। ਸਭ ਤੋਂ ਵੱਧ ਕਿ ਇਸ ਸਰਮਾਏ ਦੇ ਨਾਲ-ਨਾਲ ਉਹ ਬਹੁਤ ਹੀ ਚਰਚਤਿ ਅਤੇ ਸੰਵੇਦਨਸ਼ੀਲ ਸ਼ਾਇਰਾ ਹੈ।
ਕਲਪਨਾ ਦੁਧਾਲ ਮਹਾਂਰਾਸ਼ਟਰ ਦੇ ਕਿਰਸਾਨੀ ਪਰਿਵਾਰ ਵਿਚ ਪੈਦਾ ਹੋਈ ਜਿੱਥੇ ਪੜ੍ਹਾਈ ਨੂੰ ਕੋਈ ਵੀ ਤਰਜੀਹ ਦਿੱਤੇ ਬਗੈਰ ਖੇਤੀਬਾੜੀ ਨੂੰ ਹੀ ਜੀਵਨ ਦੀ ਪੜ੍ਹਾਈ ਅਤੇ ਅਸਲੀ ਮਕਸਦ ਸਮਝਿਆ ਗਿਆ। ਫਿਰ ਵੀ ਜਿਵੇਂ ਕਿਵੇਂ ਉਸ ਨੇ ਬੀ.ਏ. ਕੀਤੀ ਅਤੇ ਨਾਲ-ਨਾਲ ਬਚਪਨ ਤੋਂ ਘਰਦਿਆਂ ਦਾ ਖੇਤੀਬਾੜੀ ਵਿਚ ਸਾਥ ਦਿੱਤਾ। ਉੱਥੇ ਵੀ ਖੇਤੀਬਾੜੀ ਹੀ ਵਿੱਦਿਆ ਅਤੇ ਜੀਵਨ ਦਾ ਅਸਲੀ ਮਨੋਰਥ ਸੀ। ਵਿਆਹ ਤੋਂ ਪਹਿਲਾਂ ਗ਼ਰੀਬ ਕਿਰਸਾਨੀ ਪਰਿਵਾਰ ਵਿਚ ਪਤਿਾ ਖੇਤੀ ਕਰਦੇ ਸਨ, ਹੁਣ ਭਰਾ ਕਰਦਾ ਹੈ। ਮਾਂ, ਦਾਦੀ ਦੋਵੇਂ ਘਰ ਅਤੇ ਖੇਤ ਵਿਚ ਕੰਮ ਕਰਦੀਆਂ ਹਨ। ਕਲਪਨਾ ਦਾ ਸਕੂਲ ਘਰ ਤੋਂ ਚਾਰ ਕਿਲੋਮੀਟਰ ਦੂਰ ਸੀ। ਉਹ ਖੇਤਾਂ ਵਿਚੋਂ ਹੁੰਦੀ, ਪਗਡੰਡੀਆਂ ਪਾਰ ਕਰਦੀ ਸਕੂਲ ਜਾਂਦੀ। ਜਦੋਂ ਖੇਤ ਵਿਚ ਸੀਜ਼ਨ ਦੇ ਦਿਨੀਂ ਬਹੁਤ ਕੰਮ ਹੁੰਦਾ ਤਾਂ ਉਹ ਛੁੱਟੀ ਲੈ ਕੇ ਪਤਿਾ ਅਤੇ ਭਰਾ ਨਾਲ ਖੇਤਾਂ ਵਿਚ ਕੰਮ ਕਰਦੀ। ਪੜ੍ਹਾਈ ਵਿਚ ਹੁਸ਼ਿਆਰ ਸੀ। ਇਸ ਲਈ ਘਰ ਦੇ ਸਕੂਲ ਵੀ ਭੇਜਦੇ ਰਹੇ। ਭੈਣ ਨੇ ਅਜੇ ਦਸਵੀਂ ਹੀ ਕੀਤੀ ਸੀ ਕਿ ਘਰਦਿਆਂ ਉਸ ਦਾ ਵਿਆਹ ਕਰ ਦਿੱਤਾ। ਕਲਪਨਾ ਪੜ੍ਹਾਈ ਵਿਚ ਹੁਸ਼ਿਆਰ ਹੋਣ ਕਾਰਨ ਅਤੇ ਅਧਿਆਪਕਾਂ ਦੇ ਜ਼ੋਰ ਲਾਉਣ ’ਤੇ ਬੀ.ਏ. ਤੱਕ ਪੜ੍ਹ ਸਕੀ। ਬੀ.ਏ. ਦੇ ਤੀਜੇ ਵਰ੍ਹੇ ਕਲਪਨਾ ਦਾ ਵਿਆਹ ਕਿਸਾਨ ਪਰਿਵਾਰ ਵਿਚ ਹੋ ਗਿਆ ਜਿਹੜਾ ਸੰਯੁਕਤ ਪਰਿਵਾਰ ਸੀ। ਉਹ ਅਗਾਂਹ ਪੜ੍ਹਨਾ ਚਾਹੁੰਦੀ ਸੀ ਪਰ ਘਰ ਅਤੇ ਖੇਤੀ ਦੇ ਐਨੇ ਕੰਮ ਸਨ ਕਿ ਬਿਲਕੁਲ ਵੀ ਪੜ੍ਹਨ ਦਾ ਸਮਾਂ ਨਾ ਮਿਲਦਾ। ਘਰਵਾਲੇ ਕਹਿੰਦੇ, “ਜਿਹੜਾ ਪੜ੍ਹਿਆ ਉਹ ਵਿਗੜ ਗਿਆ। ਪੜ੍ਹਨਾ-ਲਿਖਣਾ ਸਾਡਾ ਕੰਮ ਨਹੀਂ। ਅਸੀਂ ਸਿਰਫ਼ ਖੇਤੀ ਕਰਨੀ ਹੈ।” ਉਨ੍ਹਾਂ ਲਈ ਸਾਹਤਿ ਪੜ੍ਹਨਾ-ਲਿਖਣਾ ਜਾਂ ਖੇਤੀ ਕਰਨਾ ਬਰਾਬਰ ਕੰਮ ਸੀ। ਯਾਨੀ ਕੁਦਾਲ, ਫਹੁੜਾ, ਘਮੇਲਾ ਆਦਿ ਕਲਮ, ਕਾਗ਼ਜ਼ ਤੇ ਕਤਿਾਬਾਂ ਦੀ ਬਜਾਏ ਅਸਲ ਜੀਵਨ ਵਿਦਿਆ ਤੇ ਯਥਾਰਥ ਸੀ। ਉਹ ਆਖਦੇ, “ਕਾਦੰਬਰੀ, ਕਹਾਣੀ, ਨਾਟਕ ਇਹ ਸਭ ਫਾਲਤੂ ਹਨ। ਇਨ੍ਹਾਂ ਪਿੱਛੇ ਨਾ ਭੱਜੀਂ।” ਪਰ ਕਲਪਨਾ ਨੇ ਤਾਂ ਕੁਝ ਕਰਨਾ ਸੀ, ਕੁਝ ਬਣਨਾ ਸੀ। ਕੀ ਕਰਨਾ ਜਾਂ ਬਣਨਾ ਸੀ ਇਹ ਤਾਂ ਪਤਾ ਨਹੀਂ ਸੀ, ਪਰ ਫਿਰ ਅਚਾਨਕ ਘਰ ਤੇ ਖੇਤੀ ਦਾ ਕੰਮ ਕਰਦੀ, ਘਰ ਗ੍ਰਹਿਸਤੀ ਸੰਭਾਲਦੀ ਉਹ ਕਵਤਿਾਵਾਂ ਲਿਖਣ ਲੱਗੀ। ਉਸ ਦਾ ਕਹਿਣਾ ਹੈ, “ਮੈਨੂੰ ਪਤਾ ਹੀ ਨਾ ਲੱਗਾ ਕਿ ਕਿੱਥੋਂ ਆ ਰਹੀਆਂ ਨੇ ਇਹ ਕਵਤਿਾਵਾਂ। ਮੇਰੇ ਅਨੁਭਵ ਵਿਚੋਂ ਸ਼ਬਦ ਨਿਕਲਦੇ ਤੇ ਕਵਤਿਾਵਾਂ ਬਣ ਜਾਂਦੇ। ਕਾਗਜ਼ ’ਤੇ ਉਤਰਨ ਦੇ ਪਲ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਮਨ ਵਿਚ ਸਾਂਭ ਸਾਂਭ ਰੱਖਦੀ, ਮਨ ਵਿਚ ਕੱਸ ਕੇ ਫੜੀ ਰੱਖਦੀ। ਫਿਰ ਕਿਸੇ ਵੇਲੇ ਅਗਲੀਆਂ ਸਤਰਾਂ ਆ ਜਾਂਦੀਆਂ। ਬਸ ਇਉਂ ਹੀ ਲਿਖਦੀ ਰਹੀ। ਕਿੰਨਾ ਵੀ ਕੰਮ ਹੋਵੇ ਕਵਤਿਾ ਮੇਰੇ ਅੰਗ ਸੰਗ ਰਹਿੰਦੀ। ਕਵਤਿਾ ਦੀ ਵਜ੍ਹਾ ਨਾਲ ਮੈਂ ਖੇਤੀ ਕਰਦੀ ਰਹੀ। ਸੰਯੁਕਤ ਪਰਿਵਾਰ ਵਿਚ ਰਹੀ ਵਰਨਾ ਪਤਾ ਨਹੀਂ ਅੱਜ ਮੈਂ ਹੁੰਦੀ ਵੀ ਕਿ ਨਹੀਂ। ਸਮਾਂ ਤਾਂ ਗੁਜ਼ਰਦਾ ਗਿਆ, ਕਵਤਿਾ ਨੇ ਸਨਮਾਨ ਦਿੱਤਾ। ਮੈਂ ਕਹਾਂਗੀ ਮੈਨੂੰ ਜ਼ਿੰਦਗੀ ਮਿਲੀ।”
ਇਹ ਕਲਪਨਾ ਦੇ ਸ਼ਬਦ ਸਨ। ਕਿਰਸਾਨੀ ਨੇ ਉਸ ਨੂੰ ਨਵੀਂ ਦਿਸ਼ਾ, ਨਵੇਂ ਬਿੰਬ, ਵਿਸ਼ਾਲ ਕਲਪਨਾ ਦਿੱਤੀ। ਅੱਜ ਦੇ ਇਕਹਿਰੇ ਪਰਿਵਾਰਾਂ ਦੀ ਥਾਂ ਸੰਯੁਕਤ ਪਰਿਵਾਰ ਬਾਰੇ ਉਸ ਦਾ ਦ੍ਰਿਸ਼ਟੀਕੋਣ ਤੇ ਅਪਣੀ ਮਿੱਟੀ ਨਾਲ ਜੁੜ ਕੇ ਅੰਬਰ ਦੀ ਕਲਪਨਾ ਪੂਰੀ ਕਰਨੀ ਅਤੇ ਵਿਸ਼ਵ ਪੱਧਰ ’ਤੇ ਸਨਮਾਨ ਹਾਸਿਲ ਕਰਨੇ- ਇਸ ਸਭ ਕੁਝ ਸਦਕਾ ਉਸ ਨੇ ਇਸ ਵਾਰ ਭੋਪਾਲ ਵਿਖੇ ਹੋਈ ਗੋਸ਼ਟੀ ‘ਉਨਮੇਸ਼ਾ’ ਵਿਚ ਮੈਨੂੰ ਬਹੁਤ ਪ੍ਰਭਾਵਤਿ ਕੀਤਾ। ਮੈਨੂੰ ਜਾਪਿਆ ਕਿ ਵਿਦਿਆ ਅਤੇ ਖੇਤੀਬਾੜੀ ਨੇ ਉਸ ਦੇ ਜੀਵਨ ਵਿਚ ਨਵਾਂ ਚਾਨਣ, ਉਸ ਦੀ ਕਵਤਿਾ ਵਿਚ ਨਵੇਂ ਬਿੰਬ, ਨਵੀਂ ਜਾਗ੍ਰਤਿੀ ਭਾਵ ਕਾਰਪੋਰੇਟ ਜਗਤ ਦੀ ਲੁੱਟ, ਕਿਸਾਨਾਂ ਦੀ ਅਧੋਗਤੀ, ਖ਼ੁਦਕੁਸ਼ੀਆਂ ਅਤੇ ਗੁਰਬਤ ਦਾ ਯਥਾਰਥ ਭਰਿਆ। ਪੰਜਾਬ ਦੀ ਖੇਤੀਬਾੜੀ ਅਤੇ ਕਿਸਾਨ ਔਰਤਾਂ ਦੀ ਸਿੱਖਿਆ ਬਾਰੇ ਮੇਰੇ ਮਨ ਵਿਚ ਇਕ ਤੁਲਨਾਤਮਕ ਬਿੰਬ ਜਾਗਿਆ। ਮੈਂ ਮਹਿਸੂਸ ਕੀਤਾ ਕਿ ਇਹ ਕਵਤਿਾਵਾਂ ਆਪਣੇ ਪੰਜਾਬੀ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਹਨ। ਮੇਰੇ ਲਈ ਕਵਤਿਾ ਦਾ ਅਨੁਵਾਦ ਮੌਲਿਕ ਕਾਵਿ ਸਿਰਜਣਾ ਤੋਂ ਘੱਟ ਮੁਹੱਬਤ ਦਾ ਕੰਮ ਨਹੀਂ। ਬਹੁਤ ਦਿਨਾਂ ਤੋਂ ਨਵੀਂ, ਉਹ ਵੀ ਕਿਸੇ ਸ਼ਾਇਰਾ ਵੱਲੋਂ ਸਿਰਜੀ ਗਈ, ਕਵਤਿਾ ਦੀ ਤਲਾਸ਼ ਸੀ। ਕਲਪਨਾ ਦੀ ਕਿਸਾਨੀ ਸ਼ਾਇਰੀ ਨੇ ਪੰਜਾਬੀ ਕਵਤਿਾ ਦੇ ਖੇਤੀ ਬਿੰਬ, ਸੋਚ ਵਿਚਾਰ ਨੂੰ ਵੀ ਜ਼ਰਖੇਜ਼ ਕਰਨਾ ਹੈ, ਅਜਿਹਾ ਮੇਰਾ ਵਿਸ਼ਵਾਸ ਹੈ। ਮੇਰਾ ਵਿਸ਼ਵਾਸ ਹੈ ਕਿ ਉਹ ਨਿੱਜ ਦੇ ਦਰਦ, ਸੰਤਾਪ ਤੋਂ ਨਿਕਲ ਕੇ ਇਨ੍ਹਾਂ ਕਵਤਿਾਵਾਂ ਤੋਂ ਦਿਸ਼ਾ ਗ੍ਰਹਿਣ ਕਰਨਗੇ। ਉਸ ਦੀ ਕਵਤਿਾ ਜੀਵਨ ਦੇ ਅਨੁਭਵਾਂ, ਅਹਿਸਾਸਾਂ, ਸੰਵੇਦਨਾਵਾਂ ਨੂੰ ਉਸ ਕਿਰਸਾਨੀ, ਖੇਤਾਂ ਤੇ ਉਸ ਚੌਗਿਰਦੇ ਵਿਚੋਂ ਬਿੰਬਤ ਕਰਦੀ ਹੈ ਜਿਸ ਵਿਚ ਫਲਾਂ, ਸ਼ਬਜੀਆਂ, ਫ਼ਸਲਾਂ ਦੇ ਬਿੰਬ ਹੀ ਨਹੀਂ ਸਗੋਂ ਆਲਾ-ਦੁਆਲਾ, ਚਰਿੰਦੇ-ਪਰਿੰਦੇ, ਸਭਿਆਚਾਰ, ਗ਼ਰੀਬ ਕਿਰਸਾਨ ਦੀਆਂ ਦੁਸ਼ਵਾਰੀਆਂ ਦੇ ਨਾਲ-ਨਾਲ ਹਕੀਕਤ ਦੀ ਪੀੜ ਜਾਂ ਚੋਭ ਹੈ, ਵਿਅੰਗ ਹੈ, ਕਟਾਖਸ਼ ਹੈ ਤੇ ਨਾਲ ਹੀ ਇਸ ਸਾਰੇ ਸਿਸਟਮ ਨੂੰ ਸਮਝਣ ਦੀ ਜਾਗ੍ਰਤਿੀ ਵੀ। ਵਰਤਮਾਨ ਭਾਰਤੀ ਸ਼ਾਇਰੀ ਵਿਚ ਉਹ ਨਵੀਂ ਕਵਤਿਾ ਦੇ ਸੱਜਰੇ ਖ਼ਿਆਲ ਲੈ ਕੇ ਹਾਜ਼ਰ ਹੈ ਤੇ ਪੇਸ਼ ਹਨ ਉਸ ਦੀਆਂ ਕੁਝ ਕਵਤਿਾਵਾਂ:
ਬੀਜ
ਇਕ ਅੰਕੁਰ ਜਿੰਨੀ ਵੀ ਨਾ ਮਿਲੇ ਹਰਿਆਲੀ
ਇੰਨਾ ਉਜੜਿਆ ਤਾਂ ਨਹੀਂ ਸੀ ਖੇਤ ਮੇਰਾ
ਇੱਥੋਂ ਦੀਆਂ ਕਰੂੰਬਲਾਂ ਇਕੇਰਾਂ ਹੀ ਤਾਂ ਉਖੜੀਆਂ ਨਹੀਂ ਸਨ
ਝੁਕੇ, ਛਿੱਜੇ, ਲਟਕੇ ਪਟਕੇ ਆਦਮੀ ਤਾਂ ਸਨ
ਪਰ ਕਸ਼ਟਾਂ ਤੋਂ ਐਨੇ ਹਾਸੋਹੀਣੇ ਕਦੋਂ ਸਨ?
ਧਤੂਰੇ ਦੇ ਬੀਜ ਕਦ ਫੈਲ ਗਏ ਦੂਰ ਤੱਕ
ਕਦੋਂ ਉਨ੍ਹਾਂ ਦੇ ਮਜ਼ਬੂਤ ਵਾਹਕ
ਉਦਾਸੀ ’ਚ ਘਿਰ ਗਏ?
ਜੜੋਂ ਉਖੜ ਜਾਣ ਦੇ ਬਾਵਜੂਦ
ਘਾਹ ਵਾਂਗ ਟਿਕੇ ਰਹੇ ਉਹ
ਫਿਰ ਪੀੜਾਂ ਭਰੇ ਰਾਹ ’ਤੇ ਕਿੱਥੇ ਚੱਲਦੇ ਰਹੇ ਉਹ ਲੋਕੀ?
ਢਿੱਡ ਨੂੰ ਮੁੱਕੀਆਂ ਮਾਰਨ ਨਾਲ
ਕੀ ਮਿਟ ਗਈ ਹੋਵੇਗੀ ਉਨ੍ਹਾਂ ਦੀ ਭੁੱਖ?
ਇਹ ਬੇਸੁੱਧ ਪਏ ਜੀਵ
ਕਿਨ੍ਹਾਂ ਭੇਜੀਆਂ ਗੱਡੀਆਂ ਪਾਲਕੀਆਂ
ਚੰਗੇ ਭਲੇ ਹੱਟੇ ਕੱਟੇ ਲੋਕਾਂ ਲਈ?
ਕੀਹਨੇ ਮੁਹੱਈਆਂ ਕਰਵਾਈਆਂ ਉਨ੍ਹਾਂ ਨੂੰ
ਵਿਸਥਾਪਤ ਕਲਮੀ ਪੌਦਾਂ ਅਤੇ
ਬਿਨ ਬੀਜਾਂ ਦੇ ਤੋਹਫ਼ੇ?
ਕਿਹੜੀ ਉੱਲ੍ਹੀ ਨਾਲ ਕਾਲੀ ਪੈ ਗਈ
ਉਨ੍ਹਾਂ ਦੀ ਅਸਲੋਂ ਸਫ਼ੇਦ ਰੋਟੀ
ਕਿਹੜੇ ਕਪਟੀ ਸ਼ੜਯੰਤਰਾਂ ਨਾਲ ਖਾਤਿਆਂ ’ਚ ਦਰਜ ਹੋ ਰਹੇ ਨੇ
ਉਨ੍ਹਾਂ ਦੇ ਬਿਓਰੇ
ਟਾਲ ਕੇ ਇਨ੍ਹਾਂ ਬਿਓਰਿਆਂ ਨੂੰ
ਇਸ ਸਮੁੱਚੇ ਸਮੇਂ ਦੇ ਬੋਝ ਨੂੰ ਨਕਾਰ ਕੇ
ਭਲਾ ਸੰਪੂਰਨ ਕਿਵੇਂ ਹੋਣਗੀਆਂ ਸਾਡੀਆਂ ਕਵਤਿਾਵਾਂ?
* * *
ਕੁਝ ਵਰ੍ਹਿਆਂ ਬਾਅਦ
ਕੁਝ ਵਰ੍ਹਿਆਂ ਬਾਅਦ ਕੋਈ ਆਖੇਗਾ
ਪਹਿਲਾਂ ਇੱਥੇ ਰਹਿੰਦੇ ਸਨ
ਖੇਤੀ ਕਰਨ ਵਾਲੇ ਇਨਸਾਨ
ਜੋਤ ਕੇ ਨਿਰਾਸ਼ਾ ਦੇ ਖੇਤ ਖਲਿਹਾਨ
ਆਫ਼ਤ ਦੀ ਮਿਹਨਤ ਕਰਦਿਆਂ
ਉਗਾਉਂਦੇ ਸਨ ਫ਼ਸਲ
ਅਸੀਂ ਨਿਰੰਤਰ ਉਨ੍ਹਾਂ ਨੂੰ ਮਿੱਟੀ ’ਚ ਝੋਕਦੇ ਰਹੇ
ਨਹੀਂ ਤਾਂ ਅੱਜ ਉਹ ਇੱਥੇ ਰਾਜ ਕਰਦੇ ਹੁੰਦੇ
ਹਨੇਰੀਆਂ ਰਾਤਾਂ ’ਚ ਪਾਣੀ ਭਰਦਿਆਂ
ਅੰਤਾਂ ਦੇ ਪਾਲੇ ’ਚ ਚਿੱਕੜ-ਗਾਦ ਮਿੱਧਦਿਆਂ
ਤਿੱਖੜ ਧੁੱਪਾਂ ’ਚ ਪੈਰਾਂ ਨੂੰ ਸਾੜਦੀ ਗਰਮੀ ’ਚ
ਉਹ ਵਾਰ-ਵਾਰ ਉਗਾਉਂਦੇ ਫ਼ਸਲਾਂ
ਬੀਜਦੇ ਗੰਨੇ, ਉਗਾਉਂਦੇ ਕਪਾਹ
ਅਸੀਂ ਮਾਰਦੇ ਰਹੇ ਉਨ੍ਹਾਂ ਨੂੰ ਕਾਰਖਾਨਿਆਂ ਦੇ
ਤਰਾਜ਼ੂ ਦੇ ਕਾਂਟੇ ਨਾਲ
ਲੈ ਕੇ ਆਸਰਾ ਆਉਂਦੇ-ਜਾਂਦਿਆਂ ਦਾ
ਭਾਅ ਡੇਗਦੇ
ਉਹ ਪਿਆਜ਼ ਦੇ ਭੰਡਾਰ ਵਿਚ ਜੀਵਨ ਨੂੰ
ਬਚਾਅ ਕੇ ਰੱਖਦੇ
ਅਸੀਂ ਨਸ਼ਟ ਕਰ ਦਿੰਦੇ ਸਾੜ ਕੇ
ਉਹ ਅਜਿਹੇ ਝੱਲੇ ਹੋਏ ਖੇਤੀ ਕਰਦੇ ਕਿ
ਮਿਹਨਤ ਦੇ ਢੇਰ ਬਾਜ਼ਾਰ ’ਚ ਛੱਡ ਜਾਂਦੇ ਅਤੇ
ਨਵੇਂ ਬੀਜਾਂ ਦੀ ਥੈਲੀ ਖਰੀਦ ਘਰਾਂ ਨੂੰ ਮੁੜਦੇ
ਉਨ੍ਹਾਂ ਦੇ ਜੁਆਕਾਂ ਨੂੰ ਵੀ ਉੱਚੀ ਸਿੱਖਿਆ ਦੇ ਸੁਪਨੇ ਆਉਂਦੇ
ਪੜ੍ਹਾਈ ਦੇ ਕਰਜ਼ੇ ਦੀ ਖ਼ਾਤਰ ਤੰਗ ਆਏ ਉਹ
ਹੱਕੇ-ਬੱਕੇ ਤੇ ਰੋਣਹਾਕੇ ਹੋ ਜਾਂਦੇ
ਹਾਂ, ਅਸੀਂ ਖੇਤਾਂ ਦੇ ਕਰਜ਼ੇ ਜ਼ਰੂਰ ਝੱਟ ਮਨਜ਼ੂਰ ਕਰ ਦਿੰਦੇ
ਨਵੇਂ ਪੁਰਾਣੇ ਦੇ ਫੇਰੇ ਵਿਚ
ਉਨ੍ਹਾਂ ਨੂੰ ਖੇਤੀ ਕਰਨ ਲਈ ਕਰ ਦਿੰਦੇ ਮਜਬੂਰ
ਉਹ ਇੰਨੀ ਹੁਸ਼ਿਆਰੀ ਨਾਲ ਫ਼ਸਲ ਉਗਾਉਂਦੇ ਕਿ
ਸਾਡੇ ਇੰਜਨੀਅਰ
ਰੋਕ ਕੇ ਅਪਣੀਆਂ ਗੱਡੀਆਂ
ਉਨ੍ਹਾਂ ਨੂੰ ਵਿਹੰਦੇ ਰਹਿੰਦੇ
ਦੁਪਹਿਰੀ ਧੁੱਪ ਜਿਹਾ ਸੀ ਉਨ੍ਹਾਂ ਦਾ ਜੀਵਨ
ਅਸੀਂ ਉਸ ਵਿਚ ਜਲਾ ਕੇ ਦਾਵਾਨਲ
ਇੱਧਰ ਉੱਧਰ ਹੋ ਜਾਂਦੇ
ਘੋਲ ਕੇ ਉਨ੍ਹਾਂ ਦੀ ਥਾਲੀ ’ਚ ਮਿੱਟੀ
ਜ਼ੀਰੋ ਬਜਟ ਆਦਿ ਬਕਵਾਸ ਛੱਡ ਆਉਂਦੇ
ਹੋਵੇ ਪਾਣੀ ਤਾਂ ਅਸੀਂ ਖੇਤ ਦੇ ਪੰਪਾਂ ਦੀ ਬਜਿਲੀ ਕੱਟ ਦਿੰਦੇ
ਪਾਣੀ ਦੇ ਸੁੱਕਣ ’ਤੇ ਮੁੜ ਤਾਰਾਂ ਜੋੜ ਦਿੰਦੇ
ਉਹ ਫ਼ਸਲਾਂ ਦੇ ਨਾਲ ਸੁੱਕਦੇ, ਝੜਦੇ, ਸੜਦੇ ਰਹੇ
ਜਿਉਂਦੇ ਜੀਅ ਕਈ ਵੇਰਾਂ ਮਰਦੇ ਰਹੇ
ਪਰ ਸਾਨੂੰ ਕੋਈ ਫ਼ਰਕ ਨਾ ਪੈਂਦਾ
ਫਿਰ ਉਹ ਆਤਮ ਹੱਤਿਆਵਾਂ ਵੀ ਕਰ ਲੈਂਦੇ ਤੇ
ਅਸੀਂ ਬੁਲਾ ਕੇ ਸ਼ੋਕ ਸਭਾਵਾਂ ਉਨ੍ਹਾਂ ਨੂੰ
ਸ਼ਰਧਾਂਜਲੀਆਂ ਅਰਪਣ ਕਰਦੇ
ਜੈ ਜਵਾਨ ਜੈ ਕਿਸਾਨ ਦੇ ਖ਼ੂਬ ਨਾਅਰੇ ਲਾਉਂਦੇ
ਭਰੋਸੇਯੋਗ ਕਈ ਕਹਾਣੀਆਂ ਦੇ ਮੁਕਾਬਲਤਨ
ਸੱਚੀ ਲੱਗ ਸਕਦੀ ਹੈ ਇਹ ਕਹਾਣੀ
ਇੰਨੇ ਵਰ੍ਹਿਆਂ ਬਾਅਦ ਕਾਹਦੇ ਲਈ
ਇੰਨੀ ਖਰੀ ਗੱਲ ਕਰ ਰਹੇ ਹਾਂ ਅਸੀਂ
ਕਹਿ ਸਕਦਾ ਹੈ ਇੰਝ ਵੀ ਕੋਈ
ਜਦੋਂ ਖ਼ਤਮ ਹੋ ਜਾਵੇਗੀ ਆਟੇ ਦੀ ਅੰਤਿਮ ਚੂੰਢੀ ਵੀ
ਨਹੀਂ ਬਚੇਗਾ ਸਬਜ਼ੀ ਦਾ ਅੰਤਿਮ ਡੰਢਲ ਵੀ
ਖ਼ਤਮ ਹੋ ਜਾਵੇਗਾ ਆਖ਼ਰੀ ਬੋਰੀ ਦਾ ਅੰਤਿਮ ਪਿਆਜ਼
ਖ਼ਤਮ ਹੋ ਜਾਵੇਗਾ ਆਸ ਦਾ ਅੰਤਿਮ ਟੁਕੜਾ
ਖਾਣ ਲਾਇਕ ਕੁਝ ਵੀ ਬਚੇ ਨਾ ਹੋਣ ਦੇ
ਦਰਮਿਆਨ ਦੀ ਭੁੱਖ ਵਿਚ
ਕੋਈ ਇਸਤੋਂ ਵੀ ਵੱਡਾ ਸੱਚ ਸੁਣਾਵੇਗਾ ਲੋਕੋ,
ਸਾਡੀ ਬੇਸ਼ੁਮਾਰ ਅਕਲ, ਗਿਆਨ, ਧਨ
ਸਮਝਦਾਰੀ, ਰਾਜਨੀਤੀ
ਫ਼ਕਤ ਅਤੇ ਫ਼ਕਤ ਇਨ੍ਹਾਂ ’ਤੇ
ਕੀ ਜੀ ਸਕੇਗਾ ਇਨਸਾਨ?
* * *
ਮਾਂ ਦਾ ਬੱਚਾ
ਮਾਂ ਦਾ ਮੇਰੇ ਜਿਹਾ ਹੀ ਇਕ ਬੱਚਾ
ਜੋ ਇਸ ਸੰਸਾਰ ਵਿਚ ਨਹੀਂ ਰਿਹਾ
ਤਾਂ ਕਿਵੇਂ ਲੱਗਦਾ ਹੋਵੇਗਾ ਉਸਦਾ ਮਨ
ਉਹਦੇ ਦੱਸੇ ਕੰਮਾਂ ਤੋਂ
ਜਦੋਂ ਮੈਂ ਜੀਅ ਚੁਰਾਇਆ
ਤਦ ਉਸ ਨੇ ਮਾਂਜੇ ਭਾਂਡੇ
ਕੀਤੀ ਝਾੜ-ਪੂੰਝ
ਮਾਂ ਦੀ ਮਦਦ ਕਰਦਿਆਂ
ਕੁਝ ਨਾ ਕੁਝ ਕਰਦਾ ਹੀ ਰਿਹਾ
ਆਪਣੇ ਹੋਣ ਤੀਕ
ਸਾਰਿਆਂ ਦੇ ਸਾਰੇ ਕੰਮ ਕਰਦਾ ਰਿਹਾ ਉਹ
ਤੇ ਮੈਂ ਕੰਮਾਂ ਤੋਂ ਅਵੇਸਲੀ ਹੋਈ ਟਾਲਦੀ
ਬਚਦੀ ਰਹਿੰਦੀ ਪਿੱਛੇ ਹੀ
ਮਾਂ ਦੀ ਮਮਤਾ ਨੂੰ ਕਰਦੀ ਜਜ਼ਬ
ਉਸ ਦੀ ਹਾਕ ਨੂੰ ਅਣਸੁਣੀ ਕਰ
ਭੱਜ ਜਾਂਦੀ ਮੈਂ
ਤਦ ਉਹ ਲਗਾਤਾਰ ਮਾਂ-ਮਾਂ ਕਰਦਾ
ਉਹਦੇ ਆਲੇ-ਦੁਆਲੇ ਮੰਡਰਾਉਂਦਾ ਇਕਲੌਤਾ ਜਿਹਾ
ਆਖਦੀ ਹੈ ਕਿ ਬਿਲਕੁਲ ਨਹੀਂ ਦਿਸਦਾ ਉਹ ਅੱਜਕੱਲ੍ਹ
ਅਤੇ ਰੋਜ਼ ਦੀ ਧੁੱਪ ਹਵਾ ਵਾਂਗ
ਵਹਿੰਦੀਆਂ ਰਹਿੰਦੀਆਂ ਨੇ ਉਸਦੀਆਂ ਅੱਖਾਂ
ਬਿਨਾਂ ਵਜ੍ਹਾ ਤੱਕਦੀ ਰਹਿੰਦੀ ਹੈ ਬਿੱਟ-ਬਿੱਟ
ਤਦ ਕਿੱਥੇ-ਕਿੱਥੇ ਦਿਸਦਾ ਹੋਵੇਗਾ ਉਸਨੂੰ ਇਹ ਬੱਚਾ
ਉਹਦੇ ਹਿੱਸੇ ਦਾ ਮੋਹ ਕੀਹਨੂੰ ਦਿੰਦੀ ਹੋਵੇਗੀ?
ਕਿਸੇ ਦੇ ਨਾ ਰਹਿਣ ’ਤੇ ਕਿਸ ਨਾਲ ਕਰਦੀ ਹੋਵੇਗੀ ਗੱਲਾਂ?
ਮੈਂ ਵੀ ਤਾਂ ਉਹਦੇ ਬਾਰੇ ਕਦੋਂ ਗੱਲ ਕੀਤੀ ਮਾਂ ਨਾਲ?
ਕੁਝ ਨਾ ਕਹਿੰਦਿਆਂ
ਲਿਖ ਰਹੀ ਹਾਂ ਇਉਂ ਕਵਤਿਾ…
ਕਦੇ ਕਿਸੇ ਸਮੇਂ
ਈਰਖਾ ਵੀ ਹੋਈ ਸੀ
ਇੰਨੀ ਮਮਤਾ ਉਸਦੇ ਵਰ੍ਹਾਉਣ ’ਤੇ
ਪੁੱਛਿਆ ਸੀ ਖੌਲਦਿਆਂ
ਕੀ ਮੈਨੂੰ ਰੋਟੀ ’ਤੇ ਲਿਆ ਹੈ???
ਹੁਣ ਪਛਤਾਵੇ ਦੇ ਅਹਿਸਾਸ ’ਚ
ਭਰੀ-ਭਰਾਈ ਮੈਂ
ਛੱਡ ਦਿੱਤਾ ਹੈ ਉਸਦਾ ਪਸੰਦੀਦਾ ਚੂਰਮਾ ਖਾਣਾ
ਮਾਂ ਨੇ ਤਾਂ ਉਸਦੀ ਪਸੰਦ ਦੀ ਹਰ ਚੀਜ਼ ਹੀ
ਛੱਡ ਦਿੱਤੀ ਹੈ
ਜਦੋਂ ਵਿਹੜੇ ਦਾ ਪਰਿੰਦਾ ਆਉਂਦਾ ਹੈ ਬਿਲਕੁਲ ਨੇੜੇ
ਵਛੜਾ ਚਿਪਕਿਆ ਜਿਹਾ ਖੜ੍ਹਾ ਹੋ ਜਾਂਦੈ
ਕੋਈ ਬਲੂੰਗਾ ਪੈਰਾਂ ’ਚ ਖੇਡਦਾ ਹੈ
ਅਣਜਾਣ ਕੋਈ ਬੱਚਾ ਮਚਲਣ ਲੱਗਦਾ ਹੈ
ਤਦ – ਤਦ
ਉਹੀ ਅਪਣਾ ਬੱਚਾ ਹੈ ਸੋਚ ਕੇ
ਗਦਗਦ ਹੋ ਜਾਂਦੀ ਹੈ ਮਾਂ ਕਈ ਵਾਰ
ਮਾਂ ਹੁਣ ਕਿਸੇ ਉਪਰ ਗੁੱਸਾ ਨਹੀਂ ਹੁੰਦੀ
ਬਿਨਾਂ ਗੁੱਸੇ ਹੀ ਚਲਾ ਗਿਆ ਹੈ ਉਹਦਾ ਬੱਚਾ
ਲੈ ਗਿਆ ਹੈ ਨਾਲ ਹੀ
ਉਸਦਾ ਗੁੱਸੇ ਹੋਣਾ, ਝਗੜਣਾ, ਕੁੱਟਣਾ, ਖਿੱਝਣਾ
ਉਹ ਹੁਣ ਕੇਵਲ ਮਾਂ ਹੈ
ਕਿਸੇ ਦੇ ਵੀ ਬਣਨ ਵਿਗੜਨ ਨਾਲ
ਕੁਝ ਵੀ ਨਾ ਮਤਲਬ ਰੱਖਦੀ ਹੋਈ ਮਾਂ
* * *
ਆਖਿਰ-ਆਖਿਰ ਵਿਚ
ਆਖਿਰ-ਆਖਿਰ ਵਿਚ
ਬਚੇ-ਖੁਚੇ ਰੁੱਖ, ਤਣੇ ਵੇਚ ਦਿੱਤੇ
ਕਿਸੇ ਦੇ ਬਣੇ ਤਖ਼ਤੇ
ਕਿਸੇ ਦੀਆਂ ਬੇੜੀਆਂ
ਇੱਟਾਂ-ਭੱਠੀਆਂ ਆਵਿਆਂ ਨੂੰ
ਮਿੱਟੀ ਵੇਚ ਦਿੱਤੀ
ਇੱਟਾਂ ਦੀਆਂ ਖੜ੍ਹੀਆਂ ਹੋਈਆਂ ਦੀਵਾਰਾਂ
ਰੋੜੀ ਵੇਚੀ
ਇਮਾਰਤਾਂ ਦੀਆਂ ਭਰੀਆਂ ਨੀਹਾਂ
ਪੱਥਰ ਦੇ ਗਾਰੇ ਬਣੇ
ਇਹ ਵੇਚਣ ਉਪਰੰਤ
ਵੇਚ ਦਿੱਤੇ ਖੇਤ
ਫਿਰ ਸਾਡੇ ਖੇਤਾਂ ਦਾ
ਕੁਝ ਨਾ ਬਚਿਆ
ਇਉਂ ਇਕ ਖੇਤ
ਕਈ ਘਰਾਂ ਦੇ ਕੰਮ ਆਇਆ।
* * *
ਨਹੀਂ ਵੇਖਿਆ ਜਾਂਦਾ
ਨਹੀਂ ਵੇਖਿਆ ਜਾਂਦਾ
ਦੂਰ ਤੱਕ ਫੈਲਿਆ ਇਹ
ਤਰਬੂਜ਼ਾਂ ਦਾ ਖੇਤ
ਉੱਗ ਆਏ ਹੋਣ ਜਿਵੇਂ ਮਿੱਟੀ ’ਚੋਂ
ਕਈ-ਕਈ ਸਿਰ
ਥਾਂ-ਥਾਂ ਪਏ ਹਨ
ਸੜੇ ਤਰਬੂਜ਼ਾਂ ਦੇ ਢੇਰ
ਪੱਕ ਕੇ ਕਾਲੇ ਹੋ ਚੁੱਕੇ ਘਾਰੇ
ਇਹ ਸੜਿਹਾਂਦ
ਭੁੱਖ ਮਿਟਾਉਣ ਵਾਲੀ
ਲਹਿਲਹਾਉਂਦੇ ਹਰੇ ਪਾਲਕ ਦੇ
ਪੌਦਿਆਂ ਵਿਚਾਲੇ
ਚਰਦੀਆਂ ਕਾਲੀਆਂ ਬੱਕਰੀਆਂ
ਉਗਦੀਆਂ ਕੋਮਲ ਕਿਆਰੀਆਂ
ਪੱਕ ਕੇ ਡਿੱਗੇ ਗੁੱਦੇਦਾਰ
ਚੀਕੂ ਅਤੇ ਰਾਮਫਲ
ਨਿੰਬੂਆਂ ਦੇ ਗੁੱਛੇ, ਨਿਮੋਲੀਆਂ ਦੀ ਓਟੇ
ਪੂਰੇ ਖੇਤ ਵਿਚ ਲਾਲ ਚਿੱਕੜ
ਇਹ ਅਜਿਹੇ ਬਰਬਾਦੀ ਦੇ ਦਿਨ
ਖੇਤ ਦੇ ਬਾਜ਼ਾਰ ਤੱਕ ਨਾ ਪਹੁੰਚਣ ਦੇ
ਇਨਸਾਨ ਦੇ ਇਨਸਾਨ ਨੂੰ ਮਿਲਣ ਦੇ
ਢਿੱਡ ਦੀ ਅੱਗ ਮਿਟਾਉਣ ਜਾ ਚੁੱਕੇ
ਇਨ੍ਹਾਂ ਖੇਤਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ
ਭੁੱਖ ਨਾਲ ਮੁੜ ਚੁੱਕੇ
ਇਨ੍ਹਾਂ ਦਿਨਾਂ ਨੂੰ ਪਚਾ ਕੇ
ਜਿਵੇਂ ਕਿਵੇਂ ਜੀ ਕੇ ਬਚ ਵੀ ਗਏ ਤਦ
ਇਨਸਾਨ ਦੀ ਇਨਸਾਨ ਨਾਲ ਗੱਲਬਾਤ ਹੋਵੇ
ਫੁੱਟ ਨਾ ਪੈਣ ਮੇਰੀਆਂ ਹਿਚਕੀਆਂ, ਮੇਰੇ ਹਟਕੋਰੇ
ਰੋ ਨਾ ਪਵਾਂ ਮੈਂ ਕਤਿੇ
ਇਸ ਲਈ ਬਣਾ ਰਹੀ ਹਾਂ ਆਪਣੇ ਆਪ ਨੂੰ
ਮੈਂ ਪੱਥਰ
ਤਿਆਗ ਚੁੱਕੀ ਹਾਂ ਇਨ੍ਹਾਂ ਖੇਤਾਂ ਨਾਲ
ਆਪਣਾ ਕਰੁਣਾਮਈ ਮਨ
ਤਾਂ ਕਿ ਦੁਬਾਰਾ ਉੱਗਣ ’ਤੇ
ਭੁਲਾ ਨਾ ਦਿੱਤਾ ਜਾਵੇ
ਕੰਡਿਆਲੀਆਂ ਅਤੀਤ ਦੀਆਂ
ਇਨ੍ਹਾਂ ਸਿਸਕੀਆਂ ਨੂੰ
ਇਨ੍ਹਾਂ ਹਟਕੋਰਿਆਂ ਨੂੰ…।
* * *
ਥੈਲੀ ਦਾ ਦੁੱਧ ਪਤੀਲੇ ’ਚ ਉੜੇਲਦਿਆਂ
ਦੁਧਾਰੂ ਗਾਂ ਜੇਕਰ ਖਾ ਲਏ
ਪਿਆਜ਼ ਦੀਆਂ ਪੱਤੀਆਂ ਨੂੰ
ਮੂੰਗਫਲੀ ਦੀ ਗੰਧ ਉੱਠਦੀ ਹੈ ਦੁੱਧ ’ਚੋਂ
ਮੂੰਗਫਲੀ ਦੀ ਹਰੀ ਪੱਤੀ ਨਾਲ ਗਾਂ
ਛਾਲ ਰੋਗ ਦੇ ਘੇਰੇ ’ਚ ਆ ਜਾਂਦੀ ਹੈ
ਉਨ੍ਹਾਂ ਦੇ ਗਾਜਰ ਘਾਹ ਖਾਣ ’ਤੇ
ਕੌੜਾ ਹੋ ਜਾਂਦੈ ਦੁੱਧ
ਕੀ-ਕੀ ਚੇਤੇ ਆਉਣ ਲੱਗਦੈ ਮੈਨੂੰ
ਥੈਲੀ ਦੇ ਦੁੱਧ ਨੂੰ
ਪਤੀਲੇ ’ਚ ਉੜੇਲਦਿਆਂ… … …!
* * *
ਇਸ ਅਨਰਥਕਾਰੀ ਸਮੇਂ ਵਿਚ
ਦਰੱਖ਼ਤਾਂ ਨੇ ਛੱਡ ਦਿੱਤੀ ਹੈ ਕਾਫ਼ੀ ਜਗ੍ਹਾ
ਸਾਡੇ ਚੱਲਣ ਵਾਸਤੇ
ਪਾਰਦਰਸ਼ੀ ਸੀ ਪਾਣੀ
ਪਾਣੀ ਵਾਂਗ
ਜਿਸ-ਕਿਸ ਦੇ ਵੈਰੀ ਸਨ
ਮਿੱਤਰ ਸਨ
ਪੈੜਾਂ ਦੇ ਨਿਸ਼ਾਨਾਂ ਦੀਆਂ
ਸੀਮਾ ਰੇਖਾਵਾਂ ਸਨ
ਜਿਸ-ਕਿਸ ਦੀਆਂ…
ਕਿਸੇ ਦਾ ਕਿਸੇ ’ਚ ਨਹੀਂ ਸੀ ਦਖਲ
ਨਹੀਂ ਮੰਗੇ ਸਨ ਕਿਸੇ ਨੇ ਪਿੰਜਰੇ
ਨਾ ਹੀ ਮੰਗੇ ਸਨ ਬਸੇਰੇ
ਉਹ ਸੁਚੇਤ ਹੀ ਸਨ
ਘਾਟ ’ਤੇ ਆਉਣ ਵੇਲੇ
ਜੰਗਲੀ ਗੋਂਡ ਨਾਲ ਕਿਸੇ ਨੇ ਵੀ ਨਹੀਂ ਸੀ
ਚਾਹਿਆ ਅਭਿਆਰਣਯ
ਪਰ ਉਹ ਸੁਚੇਤ ਚੱਕਰ
ਕਬੂਲ ਨਹੀਂ ਸੀ ਸਾਨੂੰ
ਇਸੇ ਲਈ ਅਸੀਂ ਗੁੰਡਿਆਂ ਵਾਲੀ ਮਨਮਾਨੀ
ਜੰਗਲਾਂ ਨੂੰ ਸਮਤਲ ਬਣਾਉਣ ਨੂੰ
ਕਾਰੀਗਰੀ ਦਾ ਨਾਉਂ ਦਿੱਤਾ
ਅੱਗ ਲਾ ਕੇ ਬਹੁਤ ਕੁਝ ਸਾੜ ਦਿੱਤਾ
ਜਾਨ ਬਚਾਅ ਕੇ ਭੱਜਦੇ
ਜੀਆਂ ਨੂੰ ਵੀ ਨਾ ਬਖ਼ਸ਼ਿਆ
ਸਮੇਂ ਦੇ ਕਦਮ ਨੂੰ
ਪਹੀਆ ਲਾ ਕੇ
ਹੋਏ ਸਵਾਰ
ਅਤੇ ਹੁਣ
ਇਸ ਉਦਾਸ ਰੋਹੀ ਦਾ ਆਖਰੀ ਪੰਛੀ ਜਦ
ਜਾ ਰਿਹੈ ਪਿਆਸ ਦੇ ਪਿੱਛੇ
ਅੰਤਿਮ ਹਰਾ ਪੱਤਾ ਵੀ ਝੜ ਰਿਹੈ
ਇਕ ਦੇ ਪਿੱਛੇ ਇਕ
ਹੋ ਰਹੇ ਨੇ ਸਾਰੇ ਜੀਵ ਨਸ਼ਟ
ਹਵਾ ਦੇ ਆਕ੍ਰੋਸ਼ ਨੂੰ ਸੁਣਦਿਆਂ
ਮਨੁੱਖਾਂ ਦੇ ਇਕਲੌਤੇ ਪੰਛੀ
ਦੁਮੇਲ ਦੀ ਦਿਸ਼ਾ ’ਚ ਫੜਫੜ੍ਹਾਉਂਦੇ ਹੋਣ ਜਦੋਂ
ਸੁੱਕੀਆਂ ਜੜ੍ਹਾਂ ਦੇ ਘੇਰਿਆਂ ਨੂੰ
ਨਿਭਾਉਂਦੇ ਦਰੱਖ਼ਤਾਂ ਨੂੰ ਵੇਖਦਿਆਂ
ਮ੍ਰਿਗ ਮਰੀਚਕਾ ਨਾਲ ਅੱਖਾਂ ਮਿਲਾਉਂਦਿਆਂ
ਜਦੋਂ ਸਾਹਾਂ ’ਚੋਂ ਉੱਠ ਰਹੀਆਂ ਨੇ ਬਲਦੀਆਂ ਲਾਟਾਂ
ਜੂਝਦਿਆਂ ਨਵੇਂ-ਨਵੇਂ ਵਿਸ਼ਾਦਾਂ ਦੇ ਨਾਲ
ਚੈਨ ਨਾਲ ਜਿਊਣ ਦੇ ਸਭ ਦਰ
ਬੰਦ ਹੋ ਜਾਣ ਬਾਅਦ
ਅਸੀਂ ਕਰ ਰਹੇ ਹਾਂ ਉਦਾਸੀ ਨਾਲ ਭਰੇ
ਇਸ ਅਨਰਥਕਾਰੀ ਕਾਲ ਵਿਚ
ਅਸੀਂ ਕਰ ਰਹੇ ਹਾਂ ਅਰਦਾਸ
ਜਨਮ ਹੀ ਨਾ ਦੇਵੇ ਇਨਸਾਨ, ਇਨਸਾਨ ਨੂੰ… … …।
ਈ-ਮੇਲ: Vanitapoet@gmail.com
ਸੰਪਰਕ: 98113-23640