ਵੁਲਵਰਹੈਂਪਟਨ: ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ ਦਾ ਸਾਲਾਨਾ ਸਾਹਿਤਕ ਸਮਾਗਮ ਹੋਇਆ। ਇਸ ਸਮਾਗਮ ਨੂੰ ਸ਼ੁਰੂ ਕਰਦਿਆਂ ਡਾ. ਮਹਿੰਦਰ ਗਿੱਲ ਨੇ ਮੁੱਖ ਮਹਿਮਾਨ ਡਾ. ਗੁਰਪਾਲ ਸਿੰਘ ਸੰਧੂ ਨੂੰ ਜੀ ਆਇਆਂ ਕਿਹਾ। ਸਭਾ ਨੂੰ ਸਦੀਵੀ ਵਿਛੋੜਾ ਦੇ ਗਏ ਸਭਾ ਦੇ ਮੁੱਖ ਮੈਂਬਰਾਂ ਨੂੰ ਸਰਧਾਂਜਲੀ ਪੇਸ਼ ਕੀਤੀ ਗਈ। ਮਨਮੋਹਨ ਮਹੇੜੂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਮਨਮੋਹਨ ਮਹੇੜੂ ਦੀ ਬੇਟੀ ਡਾ. ਅਰਵਿੰਦ ਨੇ ਆਪਣੇ ਪਿਤਾ ਬਾਰੇ ਚੰਦ ਸ਼ਬਦ ਕਹੇ। ਪਹਿਲੇ ਸੈਸ਼ਨ ਦੀ ਸਟੇਜ ਦੀ ਕਾਰਵਾਈ ਦਲਵੀਰ ਕੌਰ ਨੇ ਨਿਭਾਈ।
ਸ਼ਵਿਦੀਪ ਢੇਸੀ, ਡਾ. ਗੁਰਪਾਲ ਸਿੰਘ ਸੰਧੂ, ਡਾ. ਕਰਨੈਲ ਸ਼ੇਰਗਿਲ ਅਤੇ ਸੁਖਦੇਵ ਸਿੰਘ ਬਾਂਸਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ। ਡਾ. ਸੰਧੂ ਨੇ ਆਪਣਾ ਪੇਪਰ ‘ਸਮਕਾਲੀ ਬਰਤਾਨਵੀ ਪਰਵਾਸੀ ਪੰਜਾਬੀ ਕਵਿਤਾ ਦੇ ਬਦਲਦੇ ਸੰਦਰਭ’ ਪੇਸ਼ ਕੀਤਾ। ਪਰਚੇ ’ਤੇ ਵਿਚਾਰ ਚਰਚਾ ਹੋਈ ਜਿਸ ਵਿੱਚ ਡਾ. ਸ਼ੇਰਗਿੱਲ, ਨਿਰਮਲ ਸਿੰਘ ਕੰਧਾਲਵੀ, ਡਾ. ਦਵਿੰਦਰ ਕੌਰ, ਬਲਵਿੰਦਰ ਚਾਹਲ, ਦਰਸ਼ਨ ਢਿੱਲੋਂ ਅਤੇ ਡਾ. ਮਹਿੰਦਰ ਗਿੱਲ ਨੇ ਹਿੱਸਾ ਲਿਆ। ਸੁਖਦੇਵ ਬਾਂਸਲ ਨੇ ਮਨੁੱਖਤਾਵਾਦੀ ਮੁੱਲਾਂ ਦਾ ਸੁਨੇਹਾ ਦਿੱਤਾ। ਸਿੱਖ ਚਿੰਤਕ ਭਗਵਾਨ ਸਿੰਘ ਜੌਹਲ ਨੇ ਸਰੋਤਿਆਂ ਨਾਲ ਗਹਿਰੇ ਚਿੰਤਨੀ ਸ਼ਬਦਾਂ ਨਾਲ ਸਾਂਝ ਪਾਈ। ਇਸ ਦੌਰਾਨ ਕਈ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ- ਸਮਕਾਲੀ ਪਰਵਾਸੀ ਪੰਜਾਬੀ ਕਵਿਤਾ, ਸੰਪਾਦਕ: ਡਾ. ਗੁਰਪਾਲ ਸੰਧੂ, ਦਰਸ਼ਨ ਬੁਲੰਦਵੀ, ਡਾ. ਮਹਿੰਦਰ ਗਿੱਲ, ਪੰਜ ਪਰਵਾਸੀ ਕਹਾਣੀਕਾਰ, ਸੰਪਾਦਕ: ਅਵਤਾਰ ਸਿੰਘ ਸੰਘਾ, ਵਹੀ ਖਾਤਾ (ਉਰਦੂ ਅਨੁਵਾਦ) ਲੇਖਕ ਡਾ. ਦਵਿੰਦਰ ਕੌਰ: ਚੰਡ ਮਡੇ ਬਿਰਖ, ਅਮਨਦੀਪ ਸਿੰਘ ਅਮਨ, ਰਾਗ ਅੰਕ 14 ਆਦਿ।
ਦੂਜੇ ਭਾਗ ਵਿੱਚ ਕਵੀ ਦਰਬਾਰ ਵਿੱਚ ਸਟੇਜ ਦੀ ਕਾਰਵਾਈ ਨਿਰਮਲ ਸਿੰਘ ਕੰਧਾਲਵੀਂ ਨੇ ਨਿਭਾਈ। ਪ੍ਰਧਾਨਗੀ ਮੰਡਲ ਵਿੱਚ ਰਜਿੰਦਰ ਕੌਰ, ਅਮਨਦੀਪ ਸਿੰਘ ਅਮਨ, ਦਰਸ਼ਨ ਢਿੱਲੋਂ, ਹਰਜੀਤ ਅਟਵਾਲ ਅਤੇ ਕਿਰਪਾਲ ਪੂਨੀ ਸ਼ਾਮਲ ਸਨ। ਇਸ ਦੌਰਾਨ ਹੋਏ ਕਵੀ ਦਰਬਾਰ ਵਿੱਚ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਮਾਂ ਰੰਗੀਨ ਬਣਾ ਦਿੱਤਾ। ਹਾਜ਼ਰ ਕਵੀਆਂ ਵਿੱਚ ਕੁਲਵੰਤ ਸਿੰਘ ਖੇਮੀ, ਸੰਤੋਖ ਹੇਅਰ, ਸੁਰਿੰਦਰਪਾਲ, ਨਛੱਤਰ ਭੋਗਲ, ਅਮਨਦੀਪ ਸਿੰਘ ਅਮਨ, ਰਜਿੰਦਰ ਕੌਰ, ਨਰਿੰਦਰਪਾਲ ਕੌਰ, ਜਸਵਿੰਦਰ ਮਾਨ, ਨਿਰੰਜਨ ਸਿੰਘ ਢਿੱਲੋਂ, ਜਸਮੇਰ ਸਿੰਘ ਲਾਲ, ਬਲਦੇਵ ਦਿਓਲ, ਕਿਟੀ ਖੋਲ, ਮਹਿੰਦਰ ਦਿਲਬਰ, ਜਤਿੰਦਰ ਅਰਸ, ਡਾ. ਦਵਿੰਦਰ ਕੌਰ, ਡਾ. ਮਹਿੰਦਰ ਗਿੱਲ, ਦਲਵੀਰ ਕੌਰ, ਭਿੰਦਰ ਜਲਾਲਾਬਾਦੀ ਆਦਿ ਹਾਜ਼ਰ ਹੋਏ।
ਖ਼ਬਰ ਸਰੋਤ: ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ