ਮਲਵਿੰਦਰਜੀਤ ਸਿੰਘ ਵੜੈਚ
ਸ਼ਹੀਦ ਹਰਨਾਮ ਚੰਦ, ਪਿੰਡ ਫਤਹਿਗੜ੍ਹ (ਜ਼ਿਲ੍ਹਾ ਹੁਸ਼ਿਆਰਪੁਰ) ਗ਼ਦਰ ਲਹਿਰ ਦੇ ਅਹਿਮ ਆਗੂ ਸਨ। ਲਹਿਰ ਵਿੱਚ ਹਿੱਸਾ ਲੈਣ ਕਰਕੇ ‘ਖ਼ਾਸ ਅਦਾਲਤ’ ਨੇ ਹਰਨਾਮ ਚੰਦ ਨੂੰ 5 ਜਨਵਰੀ 1917 ਨੂੰ ਫਾਂਸੀ ਦਾ ਹੁਕਮ ਸੁਣਾਇਆ। ਫਾਂਸੀ ਦੇ ਹੁਕਮ ਤੋਂ ਤੀਜੇ ਦਿਨ ਭਾਵ 8 ਜਨਵਰੀ ਨੂੰ ਉਨ੍ਹਾਂ ਨੇ ਆਪਣੇ ਭਰਾ ਦੀਵਾਨ ਚੰਦ ਨੂੰ ਲਾਹੌਰ ਸੈਂਟਰਲ ਜੇਲ੍ਹ ’ਚੋਂ ਖ਼ਤ ਲਿਖਿਆ ਤੇ ਪਰਿਵਾਰ ਨੂੰ ਫਾਂਸੀ ਦੇ ਹੁਕਮ ਬਾਰੇ ਜਾਣਕਾਰੀ ਭੇਜੀ। ਇਹ ਖ਼ਤ ਉਰਦੂ ਵਿੱਚ ਹੈ, ਜੋ ਹੂ-ਬ-ਹੂ ਗੁਰਮੁਖੀ ਅੱਖਰਾਂ ਵਿੱਚ ਪਾਠਕਾਂ ਲਈ ਹਾਜ਼ਰ ਹੈ:
‘‘(ਲਿਖਤਮ)
ਨ੍ਹਾਮਾ ਫਾਂਸੀ ਵਾਲਾ,
ਸੈਂਟ੍ਰਲ ਜੇਲ੍ਹ, ਲਾਹੌਰ।
8.1.1917
ਪਿਆਰੇ ਭਾਈ ਸਾਹਿਬ ਦੀਵਾਨ ਚੰਦ,
ਨਮਸਤੇ!
ਮੁਝੇ ਇਸ ਮਹੀਨੇ ਕੀ ਪਾਂਚ ਤਾਰੀਖ਼ ਕੋ ਫਾਂਸੀ ਕਾ ਹੁਕਮ ਹੋ ਗਿਆ ਹੈ। ਆਪ ਕਿਸੀ ਕਿਸਮ ਕਾ ਫਿਕਰ ਨਾ ਕਰੇਂ। ਔਰ ਮੇਰੀ ਘਰਵਾਲੀ ਰੁਕਮਨੀ ਕੋ ਛੋਟੇ ਭਾਈ ਵਰਿਆਮਾ ਕੇ ਹੱਕ ਮੇਂ ਕਰ ਦੇਵੇਂ।
ਔਰ ਸਭ ਕੋ ਦਰਜਾ ਬਦਰਜਾ ਨਮਸਤੇ, ਬੱਚੋਂ ਕੋ ਪਿਆਰ।
ਆਪਕਾ ਭਾਈ…’’
ਇਹ ਉਸ ਖਤ ਦੀ ਹੂ-ਬ-ਹੂ ਨਕਲ ਹੈ। ਮੇਰੀ 40-50 ਸਾਲ ਦੀ ਗ਼ਦਰ ਲਹਿਰ ਬਾਰੇ ਖੋਜ ਦੌਰਾਨ ਅਜਿਹੀ ਲਿਖਤ ਮੂਲ ਰੂਪ ਵਿੱਚ ਪਹਿਲੀ ਵਾਰ ਦੇਖਣ ਨੂੰ ਨਸੀਬ ਹੋਈ ਸੀ। ਇਸ ਪੋਸਟ ਕਾਰਡ ਉਪਰ ਲਾਹੌਰ ਦੇ ਕਿਸੇ ਡਾਕਖਾਨੇ ਦੀ ਮੋਹਰ ਹੈ, ਜਿਸ ’ਤੇ ਲਿਖਿਆ ਡਾਕ ਨਿਕਲਣ ਦਾ ਸਮਾਂ 13.35 (1.35) ਪੜ੍ਹਿਆ ਜਾਂਦਾ ਹੈ ਤੇ ਤਾਰੀਖ਼ 8.1.1917 ਵੀ। ਨਾਲ ਹੀ ਜੇਲ੍ਹ ਸੁਪਰਡੰਟ ਦੀ ਸੈਂਸਰ ਦੀ ਮੋਹਰ ਲੱਗੀ ਹੋਈ ਹੈ, ਜੋ ਇਸ ਖਤ ਦੀ ਪ੍ਰਮਾਣਿਕਤਾ ਦਾ ਪਰਤੱਖ ਸਬੂਤ ਹੈ।
ਮੇਰੀ ਸੋਚੀ-ਸਮਝੀ ਰਾਏ ਅਨੁਸਾਰ ਸਾਨੂੰ ਸਾਰਿਆਂ ਨੂੰ ਅਜਿਹੀ ਲਿਖਤ ਇਤਿਹਾਸ ਲਈ ਸੰਭਾਲ ਕੇ ਰੱਖਣ ਲਈ ਸ਼ਹੀਦ ਦੇ ਪਰਿਵਾਰ ਦਾ ਰਿਣੀ ਹੋਣਾ ਚਾਹੀਦਾ ਹੈ। ਮੈਂ (ਲੇਖਕ) ਤਾਂ ਇਸ ਪਰਿਵਾਰ ਦੀ ਉਸ ਭਾਵਨਾ ਅੱਗੇ ਸੀਸ ਨਿਵਾਉਂਦਾ ਹਾਂ, ਜਿਸ ਅਧੀਨ ਸ਼ਹੀਦ ਦੇ ਵੀਰ ਖਜ਼ਾਨ ਚੰਦ ਦੇ ਪੋਤਰੇ ਅਤੇ ਸ਼ਹੀਦ ਦੇ ਭਤੀਜੇ ਹਰਚਰਨ ਦਾਸ ਦੇ ਬੇਟੇ ਵਿਨੇ ਸੈਣੀ (ਜੋ ‘ਟ੍ਰਿਬਿਊਨ’ ਅਦਾਰੇ ਵਿੱਚ ਕੰਮ ਕਰ ਰਹੇ ਹਨ) ਨੇ ਇਸ ਖ਼ਤ ਨੂੰ ਅਤੇ ਕੁੱਝ ਹੋਰ ਅਜਿਹੀਆਂ ਅਮੋਲਕ ਦਸਤਾਵੇਜ਼ਾਂ ਨੂੰ ਲੈਮੀਨੇਟ ਕਰਵਾ ਕੇ ਰੱਖਿਆ ਹੋਇਆ ਹੈ। ਮਗਰੋਂ ਉਨ੍ਹਾਂ ਨੇ ਬਿਨਾਂ ਕਿਸੇ ਹਿਚਕਚਾਹਟ ਦੇ ਲੇਖਕ ਨੂੰ ਇਨ੍ਹਾਂ ਦੇ ਉਤਾਰੇ ਦਿੱਤੇ ਤੇ ਨਾਲ ਹੀ ਇਸ ਦਸਤਾਵੇਜ਼ ਨੂੰ ਪ੍ਰਕਾਸ਼ਤ ਕਰਨ ਦੀ ਇਜਾਜ਼ਤ ਵੀ ਦਿੱਤੀ।
ਮੈਨੂੰ (ਲੇਖਕ ਨੂੰ) ਮਈ 2000 ਦੌਰਾਨ ਕਈ ਚਿਰਾਂ ਪਿਛੋਂ ਹੁਸ਼ਿਆਰਪੁਰ ਜਾਣ ਦਾ ਮੌਕਾ ਮਿਲਿਆ। ਜਿੱਥੇ ਮੇਰੇ (ਸਾਬਕਾ ਕਾਲਜ) ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਦੇ ਮਕਾਮੀ ਵਿਦਿਆਰਥੀਆਂ ਦਾ ਮਿਲਣ ਸਮਾਗਮ ਸੀ। ਮੈਂ ਘਰੋਂ ਪੱਕਾ ਇਰਾਦਾ ਕਰਕੇ ਗਿਆ ਸਾਂ ਕਿ ਪਿੰਡ ਫਤਹਿਗੜ੍ਹ ਦੇ ਤਿੰਨ ਗ਼ਦਰੀ ਸ਼ਹੀਦਾਂ; ਸ਼ਹੀਦ ਹਰਨਾਮ ਚੰਦ, ਸ਼ਹੀਦ ਬਾਬੂ ਰਾਮ ਅਤੇ ਸ਼ਹੀਦ ਸੁਰਜਣ ਦੇ ਵਾਰਸਾਂ ਨੂੰ ਲੱਭਣ ਦਾ ਉਪਰਾਲਾ ਕਰਾਂਗਾ। ਇਸੇ ਪਿੰਡ ਦੇ ਇੱਕ ਹੋਰ ਗ਼ਦਰੀ ਦੇਸ਼ ਭਗਤ ਫਜ਼ਲ ਦੀਨ ਨੂੰ ਵੀ ਇਸੇ ਮੁਕੱਦਮੇ ਵਿੱਚ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਸੀ ਤੇ ਇਹ ਜੇਲ੍ਹੀਂ ਤਸੀਹੇ ਝੱਲਦੇ ਹੋਏ ਜੇਲ੍ਹ ਅੰਦਰ ਹੀ ਸ਼ਹੀਦ ਹੋ ਗਏ ਸਨ। ਸ਼ਹੀਦ ਹਰਨਾਮ ਚੰਦ ਦੇ ਪਰਿਵਾਰ ਨੂੰ ਲੱਭਣ ਵਿੱਚ ਮੇਰੇ ਅਜ਼ੀਜ਼ (ਸ਼ਾਗਿਰਦ) ਸਤੀਸ਼ ਸੈਣੀ ਨੇ ਮੇਰੀ ਅਗਵਾਈ ਕੀਤੀ ਅਤੇ ਇਸ ਬਹੁਮੁੱਲੀ ਲਿਖਤ ਨੂੰ ਲੱਭ ਸਕਣਾ ਸੰਭਵ ਬਣਾਇਆ।
ਜਿਵੇਂ ਕਿ ਉਪਰ ਜ਼ਿਕਰ ਆਇਆ ਹੈ ਕਿ ਇਹ ਖਤ ਸੈਂਸਰ ਕੀਤਾ ਹੋਇਆ ਹੈ, ਸੋ ਇਸ ਵਿੱਚ ਸਰਸਰੀ ਗੱਲ ਹੀ ਲਿਖੀ ਜਾ ਸਕਦੀ ਸੀ, ਨਹੀਂ ਤਾਂ ਸੈਂਸਰ ਨੇ ਹੀ ਖ਼ਤ ਨੂੰ ਨਿਗਲ ਜਾਣਾ ਸੀ।… ਸ਼ਾਇਦ ਸ਼ਹੀਦ ‘ਕੁੱਝ ਹੋਰ’ ਵੀ ਕਹਿਣਾ ਚਾਹੁੰਦਾ ਹੋਵੇ, ਜੋ ਕੁੱਝ ਹੁਣ ਲੇਖਕ ਆਪਣੀ ਕਲਮ ਨਾਲ ਅੰਕਤ ਕਰਨ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਜਿਹੜਾ ਸਪੈਸ਼ਲ ਟ੍ਰਿਬਿਊਨਲ ਇਨ੍ਹਾਂ ਇਨਕਲਾਬੀਆਂ ਨੂੰ ‘ਸਬਕ ਸਿਖਾਉਣ’ ਖਾਤਰ ਬਣਾਇਆ ਗਿਆ ਸੀ, ਉਸ ਦੇ ਮੂਹਰੇ ‘ਨਾ ਵਕੀਲ, ਨਾ ਦਲੀਲ, ਨਾ ਅਪੀਲ’ ਵਾਲੀ ਧਾਰਨਾ ਸੌ ਫੀਸਦੀ ਢੁਕਵੀਂ ਸੀ। ਹੋਰ ਤਾਂ ਹੋਰ ਨਾ ਹੀ ਦੋਸ਼ੀਆਂ ਨੂੰ ਉਨ੍ਹਾਂ ਦੀ ਫਾਂਸੀ ਦੀ ਤਾਰੀਖ਼ ਅਗਾਊਂ ਦੱਸੀ ਜਾਂਦੀ ਸੀ ਅਤੇ ਨਾ ਹੀ ਕਿਸੇ ‘ਆਖਰੀ ਮੁਲਾਕਾਤ’ ਵਰਗੀ ਸਹੂਲਤ ਦਿੱਤੀ ਜਾਂਦੀ ਸੀ, ਤੇ ਸਸਕਾਰ ਵੀ ਚੁੱਪ ਚਾਪ ਜੇਲ੍ਹ ਦੇ ਕਿਸੇ ਕੋਨੇ ਵਿੱਚ ਕਰਕੇ ਅਸਥੀਆਂ ਟੋਆ ਪੁੱਟ ਕੇ ਉਸ ਵਿੱਚ ਦਬਾ ਦਿੱਤੀਆਂ ਜਾਂਦੀਆਂ ਸਨ।
ਇਨ੍ਹਾਂ ਤੱਥਾਂ ਦਾ ਪ੍ਰਤੱਖ ਸਬੂਤ ਸ਼ਹੀਦ ਦੇ ਪਰਿਵਾਰ ਕੋਲ ਇੱਕ ਦਸਤਾਵੇਜ਼ ਹੈ, ਜਿਸ ਅਨੁਸਾਰ ਸ਼ਹੀਦ ਦੇ ਵੀਰ ਦੀਵਾਨ ਚੰਦ ਨੇ 22 ਜੁਲਾਈ 1917 (ਸ਼ਹੀਦੀ ਤੋਂ ਲਗਭਗ ਚਾਰ ਮਹੀਨੇ ਪਿਛੋਂ) ਪੰਜਾਬ ਦੇ ਗਵਰਨਰ ਨੂੰ ਇਸ ਬਾਰੇ ਪਟੀਸ਼ਨ ਭੇਜੀ ਸੀ ਅਤੇ 22 ਅਗਸਤ 1917 ਨੂੰ ਇਸ ਦਾ ਜਵਾਬ ਆਇਆ ਕਿ ਤੁਹਾਡੇ ਭਾਈ ਨੂੰ ਤਾਂ ਫਾਂਸੀ ਦਿੱਤੀ ਜਾ ਚੁੱਕੀ ਹੈ।
ਲੇਖਕ ਵੱਲੋਂ ਕਲਪਤ ਖ਼ਤ:
‘‘ਪਿਆਰੇ ਭਾਈ ਸਾਹਿਬ,
ਨਮਸਤੇ!
ਕੁਛ ਬਾਤੇਂ ਜੋ ਮੈਂ ਆਪਕੋ ਚਿੱਠੀਯੋਂ ਮੇਂ ਨਹੀਂ ਲਿਖ ਸਕਤਾ ਥਾ, ਅਬ ਬਤਾਨੇ ਜਾ ਰਹਾ ਹੂੰ।
ਮੁਝੇ ਇਸ ਬਾਤ ਦਾ ਪੂਰਾ ਅਹਿਸਾਸ ਹੈ ਕਿ ਜਬ ਆਪ ਲੋਗੋਂ ਕੋ ਮੇਰੀ ਕੋਟ-ਟਾਈ ਵਾਲੀ ਫੋਟੋ ਡਾਕ ਸੇ ਮਿਲੀ ਹੋਗੀ ਤੋ ਆਪਨੇ ਸਮਝਾ ਹੋਗਾ ਕਿ ਨ੍ਹਾਮਾ ਅਬ ‘ਮਿਸਟਰ ਹਰਨਾਮ ਚੰਦ’ ਬਨ ਕਰ ਹਮਾਰੇ ਖਾਨਦਾਨ ਕੋ ਸਾਹਿਬੇ ਜਾਇਦਾਦ ਬਨਾ ਦੇਗਾ… ਲੇਕਿਨ ਜਬ ਇਸਕੇ ਬਿਲਕੁਲ ਉਲਟ ਮੈਂ ਏਕ ਰੋਜ਼ ਆਧੀ ਰਾਤ ਕੋ ਸਿਹਨ ਕੀ ਦੀਵਾਰ ਫਾਂਦ ਕਰ ਚੋਰੋਂ ਦੀ ਤਰਹ ਘਰ ਮੇਂ ਨਮੂਦਾਰ ਹੁਆ ਤੋ ਆਪਕੋ ਤਮਾਮ ਐਸੇ ਖਿਆਲ ਸ਼ੇਖ ਚਿਲੀ ਕੇ ਕਿਆਫੇ ਨਜ਼ਰ ਆਏ ਹੋਂਗੇ।
ਸ਼ਾਯਦ ਆਪਕੋ ਵਹ ਗੀਤ ‘ਬਾਰੀਂ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਇਆ, ਪਰ ਕੀ?’ ਭੀ ਯਾਦ ਆਤਾ ਹੋਗਾ, ਪਰ ਨ੍ਹਾਮਾ ਕਿਆ ਕਮਾ ਕਰ ਲਾਇਆ – ਪੁਲਿਸ ਵਾਲੋਂ ਕੇ ਆਧੀ-ਆਧੀ ਰਾਤ ਕੋ ਛਾਪੇ ਔਰ ਸਾਰੇ ਘਰ ਵਾਲੋਂ ਕੋ ਬੁਰੀ ਭਲੀ ਬਾਤੇਂ ਵ ਮਜ਼ਾਕ। ਇਸਕੇ ਇਲਾਵਾ ਆਸ-ਪਾਸ ਵਾਲੇ ਤਮਾਸ਼ਬੀਨੋਂ ਕੀ ਚੁਭਨੇ ਵਾਲੀ ਬਾਤੇਂ ਔਰ ਨਜ਼ਰੇਂ – ‘ਦੇਖੋ ਯੇ ਲੋਗ ਗਰਦਨ ਅਕੜਾ ਕੇ ਚਲਤੇ ਥੇ ਕਿ ਹਮਾਰਾ ਨ੍ਹਾਮਾ ਅਮਰੀਕਾ ਗਿਆ ਹੈ ਔਰ ਦੇਖੋ ਕੈਸੇ ਚੋਰੋਂ ਕੀ ਤਰਹ ਪੁਲੀਸ ਸੇ ਛੁਪਤਾ ਫਿਰਤਾ ਹੈ!’
ਦਰਅਸਲ ਜੋ ਫੋਟੋ ਮੈਨੇ ਆਪਕੋ ਭੇਜੀ ਥੀ ਵਹ ਮੈਨੇ ਮਨੀਲਾ (ਫ਼ਿਲਪਾਈਨ) ਪਹੁੰਚ ਕਰ ਖਿੰਚਵਾਈ ਥੀ, ਜਹਾਂ ਸੇ ਮੈਨੇ ਅਮਰੀਕਾ ਮੇਂ ਦਾਖ਼ਲੇ ਕੇ ਲਿਏ ਫ਼ਾਰਮ ਭਰਕਰ ਭੇਜਨਾ ਥਾ, ਜਿਸਕੇ ਸਾਥ ਅਪਣੀ ਫ਼ੋਟੋ ਲਗਵਾਨੀ ਹੋਤੀ ਥੀ, ਲੇਕਿਨ ਮੈਂ ਦਰਖ਼ਾਸਤ ਭੇਜਨੇ ਕੇ ਬਾਅਦ ਅਮਰੀਕਾ ਸੇ ਜਵਾਬ ਕਾ ਇੰਤਜ਼ਾਰ ਹੀ ਕਰ ਰਹਾ ਥਾ ਕਿ ਇਸੀ ਦੌਰਾਨ ਹਮਾਰੇ ਹਿੰਦੀ ਭਾਈ, ਜੋ ਅਮਰੀਕਾ ਮੇਂ ਕੁਛ ਸਾਲ ਵਹਾਂ ਰਹਿਕਰ ਹਜ਼ਾਰੋਂ-ਲਾਖੋਂ ਡਾਲਰ ਕਮਾ ਚੁਕੇ ਥੇ, ਵੇ ਯਹ ਸਭ ਕੁਛ ਅਮਰੀਕਾ ਮੇਂ ਛੋੜਕਰ ਸਿਰ ਪਰ ਕਫ਼ਨ ਬਾਂਧੇ ਹਿੰਦੋਸਤਾਨ ਕੋ ਬਗ਼ਾਵਤ ਕੇ ਜਰੀਏ ਆਜ਼ਾਦ ਕਰਾਨੇ ਵਹਾਂ ਸੇ ਵਾਪਸ ਆਨੇ ਲਗੇ।
ਵਾਪਸੀ ਪਰ ਵੇ ਲੋਗ ਜਗਹ-ਜਗਹ ਰੁਕਤੇ ਔਰ ਵਹਾਂ ਰਹ ਰਹੇ ਹਮਵਤਨੋਂ ਕੋ ਭੀ ਆਜ਼ਾਦੀ ਕੀ ਲੜਾਈ ਮੇਂ ਕੂਦ ਪੜਨੇ ਕੋ ਕਹਿਤੇ। ਇਸੀ ਤਰਹ ਹੀ ਏਕ ਰੋਜ਼ ਉਨ ਲੋਗੋਂ ਨੇ ਮਨੀਲਾ ਕੇ ਗੁਰਦੁਆਰੇ ਮੇਂ ਹਮ ਸਭ ਕੋ ਇਕੱਠਾ ਕਰਕੇ ਹਮੇਂ ਭੀ ਉਨਕਾ ਸਾਥ ਦੇਨੇ ਕੋ ਕਹਾ। ਔਰ ਤੋ ਔਰ ਮਨੀਲਾ ਕੀ ਏਕ ਪੰਜਾਬੀ ਖ਼ਾਤੂਨ ਬੀਬੀ ਗੁਲਾਬੋ ਨੇ ਉਸ ਮੌਕੇ ਜੋਸ਼ੀਲੀ ਤਕਰੀਰ ਕੀ ਔਰ ਜੋ ਖ਼ੁਦ ਭੀ ਬਾਕੀ ਹਮਵਤਨੋਂ ਕੇ ਸਾਥ ਵਾਪਸ ਪੰਜਾਬ ਆਨੇ ਕੋ ਤਿਆਰ ਹੋ ਗਈ। ਇਸ ਤਰਹ ਦਰਜਨੋਂ ਹਿੰਦੀ ਮਨੀਲਾ ਸੇ ਅਮਰੀਕਾ ਜਾਨੇ ਕੀ ਬਜਾਏ ਵਾਪਸ ਮੁਲਕ ਲੌਟ ਆਏ, ਜਿਨਮੇਂ ਮੈਂ ਭੀ ਸ਼ਾਮਿਲ ਹੋ ਗਯਾ। ਹਿੰਦੋਸਤਾਨ ਲੌਟ ਕਰ ਹਮ ਏਕ ਬਾਰ ਟਾਂਗੋਂ ਮੇਂ ਸਵਾਰ ਹੋਕਰ ਫਿਰੋਜ਼ਪੁਰ ਸੇ ਮੋਗਾ ਜਾ ਰਹੇ ਥੇ ਕਿ ਰਾਸਤੇ ਮੇਂ ਪੁਲੀਸ ਸੇ ਝੜਪ ਹੋ ਗਈ। ਉਸ ਕੇਸ ਮੇਂ ਮੇਰੇ ਵਾਰੰਟ ਜਾਰੀ ਹੋ ਗਏ ਥੇ; ਉਸੀ ਦੌਰਾਨ ਹੀ ਮੈਂ ਚੋਰੀ ਛਿਪੇ ਏਕ ਬਾਰ ਆਪਕੇ ਪਾਸ ਆਯਾ ਥਾ।
ਉਸਕੇ ਬਾਦ ਮੈਨੇ ਅਪਨੇ ਗਾਂਵ ਕੇ ਹੀ ਸੁਰਜਨ, ਬਾਬੂ ਰਾਮ, ਫਜ਼ਲ ਦੀਨ ਔਰ ਕੁਛ ਹਮਖਿਆਲ ਲੋਗੋਂ ਕੇ ਸਾਥ ਮਿਲਕਰ ਮੰਡੀ ਰਿਆਸਤ ਕੇ ਰਾਜਾ ਕੇ ਖ਼ਿਲਾਫ਼ ਵਿਦਰੋਹ ਕਰਨੇ ਕੀ ਯੋਜਨਾ ਬਨਾਈ, ਜਿਸਮੇਂ ਹਮਾਰੀ ਰਹਿਨੁਮਾਈ ਭਾਈ ਨਿਧਾਨ ਸਿੰਘ ਚੁਘਾ ਕਰ ਰਹੇ ਥੇ; ਯਹਾਂ ਹਮੇਂ ਨਾਕਾਮੀ ਕਾ ਮੂੰਹ ਹੀ ਦੇਖਨਾ ਪੜਾ ਔਰ ਆਖਿਰ ਮੁਝੇ 29.9.1916 ਕੋ ਹੁਸ਼ਿਆਰਪੁਰ ਮੇਂ ਗ੍ਰਿਫਤਾਰ ਕਰ ਲਿਯਾ ਗਯਾ।
ਖ਼ੈਰ, ਕਮਾਨੇ ਤੋ ਗਏ ਥੇ ਡਾਲਰ ਔਰ ਕਮਾਕਰ ਲਾਨੇ ਕੀ ਕੋਸ਼ਿਸ਼ ਕੀ ‘ਆਜ਼ਾਦੀ’, ਔਰ ਉਸਕਾ ਭੀ ਜੋ ਨਤੀਜਾ ਹੁਆ ਵਹ ਸਭ ਜਾਨਤੇ ਹੀ ਹੈਂ।
ਬਾਕੀ ਆਪ ਯਹ ਮਤ ਸਮਝਨਾ ਕਿ ਫਾਂਸੀ ਚੜ੍ਹਨੇ ਵਾਲਾ ਆਪਕਾ ਨ੍ਹਾਮਾ ਹੀ ਹੈ; ਹਮਾਰੇ ਸੇ ਪਹਲੇ ਤੋ ਦਰਜਨੋਂ ਭਾਈ ਫਾਂਸੀ ਪਰ ਚੜ੍ਹ ਚੁਕੇ ਹੈਂ ਔਰ ਮੇਰੇ ਸਾਥ ਇਸ ਕੇਸ ਮੇਂ ਭੀ ਏਕ ਤੋ ਮੇਰੇ ਅਪਨੇ ਗਾਂਵ ਕਾ ਹੀ ਹੈ ਬਾਬੂ ਰਾਮ, ਔਰ ਭਾਈ ਸਾਹਿਬ ਬਲਵੰਤ ਸਿੰਘ (ਖੁਰਦਪੁਰ, ਜਾਲੰਧਰ) ਜੋ ਖੁਦਾ ਕਾ ਨਾਮ ਲੇਨੇ ਵਾਲੇ ਹੈਂ, ਏਕ ਡਾਕਟਰ ਰੂੜ੍ਹ ਸਿੰਘ (ਸੰਗੋਵਾਲ, ਜਾਲੰਧਰ), ਔਰ ਜਗਰਾਅੋਂ (ਲੁਧਿਆਨਾ) ਕਾ ਹਾਫ਼ਜ਼ ਅਬਦੁੱਲਾ ਭੀ ਹੈ। ਹਮ ਸਭ ਕੋ ਏਕ ਹੀ ਦਿਨ ਯਾਨੀ 29.3.1917 ਕੋ ਫਾਂਸੀ ਹੋਨੀ ਹੈ।
ਮੁਝੇ ਪੱਕਾ ਇਲਮ ਹੈ ਕਿ ਆਪ ਲੋਗੋਂ ਕੋ ਸਰਕਾਰ ਨੇ ਹਮਾਰੀ ਫਾਂਸੀ ਕੇ ਬਾਰੇ ਮੇਂ ਕੋਈ ਇਤਲਾਹ ਨਹੀਂ ਦੀ, ਇਸਲਿਏ ਕਿ ਆਪਕੋ ਆਖਰੀ ਮੁਲਾਕਾਤ ਕੀ ‘ਤਕਲੀਫ’ ਨ ਕਰਨੀ ਪੜੇ।
ਹਮੇਂ ਪੁਰਾਨੇ ਕੈਦਿਯੋਂ ਸੇ ਪਤਾ ਚੱਲ ਗਿਆ ਹੈ ਕਿ ਹਮਾਰੀ ਲਾਸ਼ੇਂ ਜੇਲ ਕੇ ਅੰਦਰ ਹੀ ਚੁਪਕੇ ਸੇ ਜਲਾ ਦੀ ਜਾਯੇਂਗੀ, ਔਰ ਹਮਾਰੀ ਹੱਡਿਯੋਂ ਕੀ ਰਾਖ ਭੀ ਯਹੀਂ ਕਿਸੀ ਕੋਨੇ ਮੇਂ ਦਬਾ ਦੀ ਜਾਯੇਗੀ।
ਹਮੇਂ ਜੇਲ ਮੇਂ ਏਕ ਪੁਰਾਨੇ ਸਾਥੀ ਕੈਦੀ ਨੇ ਸਾਲ 1915 ਕੀ ਏਕ ਬਾਤ ਸੁਨਾਈ ਥੀ ਕਿ ਜਬ ਹਮਾਰੀ ਪਾਰਟੀ ਕੇ ਪਹਿਲੇ ਕੇਸ ਵਾਲੋਂ ਮੇਂ ਸੇ 24 ਕੋ ਫਾਂਸੀ ਸੁਨਾਈ ਗਈ ਥੀ, ਜਿਨਮੇਂ ਕਰਤਾਰ ਸਿੰਘ ਸਰਾਭਾ ਔਰ ਭਾਈ ਸੋਹਨ ਸਿੰਘ ਭਕਨਾ ਭੀ ਥੇ। ਊਨ ਦਿਨੋਂ ਭਾਈ ਸੋਹਨ ਸਿੰਘ ਇਤਫ਼ਾਕ ਸੇ ਕਰਤਾਰ ਸਿੰਘ ਕੀ ਕੋਠੜੀ ਮੇਂ ਦਾਖਿਲ ਹੁਏ ਤੋ ਵਹਾਂ ਪਰ ੳਨਹੋਨੇ ਦੇਖਾ ਕਿ ਕਰਤਾਰ ਸਿੰਘ ਨੇ ਕੋਯਲੇ ਸੇ ਦੀਵਾਰ ਪਰ ਲਿਖ ਰਖਾ ਥਾ, ‘ਸ਼ਹੀਦੋਂ ਕਾ ਖੂਨ ਕਭੀ ਖਾਲੀ ਨਹੀਂ ਜਾਤਾ’ ਤੋ ਭਾਈ ਸੋਹਨ ਸਿੰਘ ਨੇ ਮਜ਼ਾਕਿਆ ਅੰਦਾਜ਼ ਮੇਂ ਕਹਾ ਕਿ ‘‘ਕਰਤਾਰ ਤੁਮ ਤੋ ਕਹਤੇ ਹੋ ‘ਸ਼ਹੀਦੋਂ ਕਾ ਖੂਨ ਕਭੀ ਖਾਲੀ ਨਹੀਂ ਜਾਤਾ’, ਮਗਰ ਯਹਾਂ ਪਰ ਤੋ ਹਮੇਂ ਜੇਲ ਕੇ ਅੰਦਰ ਜਲਾ ਕਰ ਹਮਾਰੀ ਰਾਖ ਭੀ ਜੇਲ ਕੇ ਅੰਦਰ ਦਫ਼ਨ ਕਰ ਦੇਂਗੇ।’’
ਮੇਰੇ ਖ਼ਯਾਲ ਮੇਂ ਭਾਈ ਸੋਹਨ ਸਿੰਘ ਬਿਲਕੁਲ ਠੀਕ ਕਹਤਾ ਥਾ। ਵੈਸੇ ਹਮਾਰੇ ਸਾਥ ਏਕ ਸ਼ਾਯਰ ਕੈਦੀ ਹੈ, ਜੋ ਯਹ ਕਹਿਤਾ ਰਹਿਤਾ ਹੈ, ‘ਸ਼ਹੀਦੋਂ ਕੀ ਚਿਤਾਅੋਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।’
ਪਰ ਹਮਾਰੀ ਤੋ ਯਹ ਹਾਲਤ ਹੈ ਕਿ ‘ਨ ਹੋਗਾ ਬਾਂਸ, ਨ ਬਜੇ ਬਾਂਸੁਰੀ’! ਕੈਸੀ ਚਿਤਾ ਔਰ ਕੈਸੀ ਯਾਦਗਾਰ?
ਔਰ ਯਾਦਗਾਰੇਂ ਨ੍ਹਾਮੇ, ਰੂੜ੍ਹੇ, ਬਾਬੂ, ਬੰਤੇ ਜੈਸੋਂ ਕੀ ਥੋੜੇ ਹੀ ਬਨਾ ਕਰਤੀ ਹੈਂ – ‘‘ਯਹਾਂ ਪਰ ਤੋ ਵਹ ਕਹਾਵਤ ਠੀਕ ਬੈਠੇਗੀ – ਏਕ ਬਾਰ ਕਿਸੀ ਗਾਂਵ ਕਾ ਨੰਬਰਦਾਰ ਮਰ ਗਿਆ। ਏਕ ਗਰੀਬ ਘਰ ਕਾ ਬੱਚਾ ਮਾਂ ਸੇ ਪੂਛਤਾ ਹੈ – ਮਾਂ ਅਬ ਊਸ ਕੀ ਜਗਹ ਕੌਨ ਨੰਬਰਦਾਰ ਬਨੇਗਾ? ਮਾਂ ਨੇ ਕਹਾ, ‘ਉਸ ਕਾ ਬੇਟਾ।’ ਤੋ ਬੱਚੇ ਨੇ ਆਗੇ ਸਵਾਲ ਕਿਯਾ ਕਿ ਜਬ ਵਹ ਮਰੇਗਾ ਤੋ ਫਿਰ ਕੌਨ ਬਨੇਗਾ? ਮਾਂ ਨੇ ਬੇਟੇ ਕੇ ਦਿਲ ਕੀ ਬਾਤ ਭਾਂਪ ਲੀ ਔਰ ਕਹਨੇ ਲਗੀ, ‘ਬੇਟਾ, ਚਾਹੇ ਸਾਰਾ ਗਾਂਵ ਮਰ ਜਾਏ ਤੇਰੀ ਬਾਰੀ ਨਹੀਂ ਆਨੇ ਕੀ।’…’’
ਸੰਪਰਕ: mjswaraich29@gmail.com