ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ‘ਦਿ ਟ੍ਰਿਬਿਊਨ’ ਅਖ਼ਬਾਰ ਸ਼ੁਰੂ ਕਰਕੇ ਭਾਰਤ ਅਤੇ ਪੰਜਾਬ ਦੇ ਇਤਿਹਾਸ ਵਿਚ ਵਿੱਦਿਆ ਅਤੇ ਵਿਵੇਕ ਦੇ ਅਜਿਹੇ ਮਾਣਮੱਤੇ ਸਫ਼ਰ ਦੀ ਸ਼ੁਰੂਆਤ ਕੀਤੀ ਜਿਹੜਾ 140 ਸਾਲਾਂ ਤੋਂ ਲਗਾਤਾਰ ਜਾਰੀ ਹੈ। ਆਜ਼ਾਦੀ ਸੰਗਰਾਮ ਦੌਰਾਨ ‘ਦਿ ਟ੍ਰਿਬਿਊਨ’ ਸੰਘਰਸ਼ ਦੇ ਕਦਮਾਂ ਨਾਲ ਕਦਮ ਮਿਲਾ ਕੇ ਚੱਲਿਆ। ‘ਦਿ ਟ੍ਰਿਬਿਊਨ’ ਨੇ ਆਪਣੇ ਆਸ਼ੇ ‘ਲੋਕਾਂ ਦੀ ਆਵਾਜ਼- VOICE OF THE PEOPLE’ ਅਨੁਸਾਰ ਹਮੇਸ਼ਾਂ ਲੋਕ-ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਇਸ ਨੂੰ ਦੇਸ਼-ਵਿਦੇਸ਼ ਤਕ ਪਹੁੰਚਾਇਆ ਹੈ।