ਯਮੁਨਾਨਗਰ: ਇਥੇ ਸਾਈਬਰ ਠੱਗਾਂ ਨੇ ਇੱਕ ਵਿਅਕਤੀ ਦੇ ਮੋਬਾਈਲ ਵਿੱਚ ਐਪ ਲਿੰਕ ਭੇਜ ਕੇ ਉਸ ਦੇ ਅਕਾਊਂਟ ਵਿੱਚੋਂ ਨੂੰ ਲੱਖ 24 ਹਜਾਰ ਰੁਪਏ ਕੱਢ ਲਏ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਸੰਤਪੁਰਾ ਰੋਡ ਵਾਸੀ ਅਨਿਲ ਕੁਮਾਰ ਨੇ ਦੱਸਿਆ ਕਿ ਉਸ ਦੇ ਮੋਬਾਈਲ ’ਤੇ ਕੇਵਾਈਸੀ ਵੈਰੀਫਿਕੇਸ਼ਨ ਪੈਂਡਿੰਗ ਦਾ ਮੈਸੇਜ ਆਇਆ ਅਤੇ 24 ਘੰਟੇ ਵਿੱਚ ਵੈਰੀਫਿਕੇਸ਼ਨ ਨਾ ਕਰਵਾਉਣ ਦੀ ਸੂਰਤ ਵਿੱਚ ਮੋਬਾਈਲ ਬੰਦ ਹੋਣ ਬਾਰੇ ਕਿਹਾ ਗਿਆ। ਸਾਈਬਰ ਠੱਗਾਂ ਵੱਲੋਂ ਭੇਜੇ ਕਸਟਮਰ ਕੇਅਰ ਨੰਬਰ ’ਤੇ ਜਦੋਂ ਉਸ ਨੇ ਫੋਨ ਕੀਤਾ ਤਾਂ ਉਨ੍ਹਾਂ ਨੇ 12 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਅਤੇ ਗੁਗਲ ਪਲੇਅ ਸਟੋਰ ’ਤੇ ਜਾ ਕੇ ਐਪ ਡਾਊਨ ਲਾਊਡ ਕਰਨ ਲਈ ਕਿਹਾ। ਜਿਵੇਂ ਹੀ ਉਸ ਨੇ ਲਿੰਕ ’ਤੇ ਕਲਿੱਕ ਕੀਤਾ ਤਾਂ ਉਸ ਦੇ ਅਕਾਊਂਟ ਵਿੱਚੋਂ 1 ਲੱਖ 24 ਹਜ਼ਾਰ ਰੁਪਏ ਕੱਟਣ ਦਾ ਮੈਸੇਜ਼ ਆਇਆ ਹੈ। -ਪੱਤਰ ਪ੍ਰੇਰਕ